JALANDHAR WEATHER

ਇੰਡੀਗੋ ਸੰਕਟ: ਚਾਰ ਦਿਨਾਂ ’ਚ 2,000 ਤੋਂ ਵੱਧ ਉਡਾਣਾਂ ਰੱਦ

ਨਵੀਂ ਦਿੱਲੀ, 6 ਦਸੰਬਰ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਸੰਚਾਲਨ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਕੋਈ ਸੁਧਾਰ ਨਹੀਂ ਹੋਇਆ। ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਹਵਾਈ ਅੱਡਿਆਂ 'ਤੇ ਰਾਤ ਭਰ ਯਾਤਰੀ ਫਸੇ ਰਹੇ। ਪਿਛਲੇ ਚਾਰ ਦਿਨਾਂ ਵਿਚ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ, ਜਿਸ ਨਾਲ ਲਗਭਗ 300,000 ਯਾਤਰੀ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ।

ਅੱਜ ਅਤੇ ਕੱਲ੍ਹ ਇੰਡੀਗੋ ਦੀਆਂ 25-30% ਵਾਧੂ ਉਡਾਣਾਂ ਰੱਦ ਜਾਂ ਦੇਰੀ ਨਾਲ ਹੋ ਸਕਦੀਆਂ ਹਨ। ਪਿਛਲੇ ਚਾਰ ਦਿਨਾਂ ਵਿਚ ਰੋਜ਼ਾਨਾ ਔਸਤਨ 500 ਉਡਾਣਾਂ ਵਿਚ ਦੇਰੀ ਹੋਈ ਹੈ। ਇਹ ਗਿਣਤੀ ਸ਼ਨੀਵਾਰ ਅਤੇ ਐਤਵਾਰ ਨੂੰ 600 ਤੱਕ ਵੱਧ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਦੂਜੇ ਦਿਨਾਂ ਦੇ ਮੁਕਾਬਲੇ ਇਕ ਤਿਹਾਈ ਵੱਧ ਉਡਾਣਾਂ ਚੱਲਦੀਆਂ ਹਨ।

ਇੰਡੀਗੋ ਦਾ ਕਹਿਣਾ ਹੈ ਕਿ ਉਡਾਣ ਸੰਚਾਲਨ ਨੂੰ ਆਮ ਵਾਂਗ ਹੋਣ ਵਿਚ 15 ਦਸੰਬਰ ਤੱਕ ਦਾ ਸਮਾਂ ਲੱਗੇਗਾ। ਹਾਲਾਂਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਨਵੇਂ ਨਿਯਮਾਂ ਜੋ ਕਿ 1 ਨਵੰਬਰ ਤੋਂ ਲਾਗੂ ਹਨ, ਨੇ ਕਿਸੇ ਹੋਰ ਏਅਰਲਾਈਨ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ ਤੇ ਸਾਰੀ ਗਲਤੀ ਇੰਡੀਗੋ ਦੀ ਹੀ ਹੈ। ਉਨ੍ਹਾਂ ਕਿਹਾ ਕਿ ਏਅਰਲਾਈਨ ਦੀ ਲਾਪਰਵਾਹੀ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਯਕੀਨੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ