ਕੁਨੋ ਨੈਸ਼ਨਲ ਪਾਰਕ ਵਿਚ ਚੀਤਾ ਵੀਰਾ ਦੇ ਬੱਚੇ ਦੀ ਮੌਤ
ਭੋਪਾਲ, 6 ਦਸੰਬਰ- ਕੁਨੋ ਨੈਸ਼ਨਲ ਪਾਰਕ ਵਿਚ ਚੀਤਾ ਦੇ ਇਕ 10 ਮਹੀਨਿਆਂ ਦੇ ਬੱਚੇ ਦੀ ਲਾਸ਼ ਮਿਲੀ ਹੈ, ਜੋ ਕਿ ਦੱਖਣੀ ਅਫ਼ਰੀਕੀ ਚੀਤਾ ਮਾਦਾ ਵੀਰਾ ਦਾ ਬੱਚਾ ਹੈ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਵੀਰਵਾਰ ਨੂੰ ਕੁਨੋ ਦੇ ਪਰੋਂਦ ਖੇਤਰ ਵਿਚ ਖੁੱਲ੍ਹੇ ਜੰਗਲ ਵਿਚ ਵੀਰਾ ਅਤੇ ਇਕ ਹੋਰ ਬੱਚੇ ਨੂੰ ਛੱਡਿਆ ਸੀ।ਵੀਰਵਾਰ ਦੇਰ ਰਾਤ ਬੱਚਾ ਆਪਣੀ ਮਾਂ ਤੋਂ ਵੱਖ ਹੋ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਇਸ ਦੀ ਖੋਜ ਕੀਤੀ ਗਈ। ਬਾਅਦ ਦੁਪਹਿਰ ਉਸ ਦੀ ਲਾਸ਼ ਜੰਗਲ ਵਿਚ ਮਿਲੀ।
ਚੀਤਾ ਪ੍ਰੋਜੈਕਟ ਦੇ ਫੀਲਡ ਡਾਇਰੈਕਟਰ ਨੇ ਕਿਹਾ ਕਿ ਬੱਚੇ ਦੀ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਮੁੱਢਲੀ ਜਾਂਚ ਵਿਚ ਸੱਟ ਜਾਂ ਸੰਘਰਸ਼ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਵੀਰਾ ਅਤੇ ਉਸ ਦਾ ਦੂਜਾ ਬੱਚਾ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਕੁਨੋ ਵਿਚ ਚੀਤਿਆਂ ਦੀਆਂ ਹਰਕਤਾਂ ਅਤੇ ਸਿਹਤ 'ਤੇ ਚੌਵੀ ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਬੱਚੇ ਦੀ ਮੌਤ ਦੇ ਨਾਲ ਕੁਨੋ ਨੈਸ਼ਨਲ ਪਾਰਕ ਵਿਚ ਚੀਤਿਆਂ ਦੀ ਕੁੱਲ ਗਿਣਤੀ ਹੁਣ 28 ਹੋ ਗਈ ਹੈ। ਇਸ ਵਿਚ 8 ਬਾਲਗ ਚੀਤੇ (5 ਮਾਦਾ ਅਤੇ 3 ਨਰ) ਅਤੇ ਭਾਰਤ ਵਿਚ ਪੈਦਾ ਹੋਏ 20 ਬੱਚੇ ਸ਼ਾਮਿਲ ਹਨ। ਪਾਰਕ ਵਿਚ ਬਾਕੀ ਸਾਰੇ ਚੀਤੇ ਸਿਹਤਮੰਦ ਦੱਸੇ ਜਾ ਰਹੇ ਹਨ।
ਪ੍ਰੋਜੈਕਟ ਚੀਤਾ ਦੇ ਅਧਿਕਾਰੀ ਘਟਨਾ ਦੀ ਵਿਸਤ੍ਰਿਤ ਜਾਂਚ ਕਰ ਰਹੇ ਹਨ, ਜਿਸ ਵਿਚ ਬੱਚਿਆਂ ਦੇ ਕੁਦਰਤੀ ਵਿਵਹਾਰ, ਖੇਤਰ ਵਿਚ ਖਤਰਿਆਂ ਅਤੇ ਨਿਗਰਾਨੀ ਪ੍ਰਣਾਲੀਆਂ ਦੀ ਸਮੀਖਿਆ ਸ਼ਾਮਿਲ ਹੈ।
;
;
;
;
;
;
;
;