JALANDHAR WEATHER

ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲਗਾਤਾਰ ਇੰਡੀਗੋ ਦੀਆਂ ਉਡਾਣਾਂ ਰੱਦ

ਰਾਜਾਸਾਂਸੀ, (ਅੰਮ੍ਰਿਤਸਰ), 6 ਦਸੰਬਰ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਕੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਤਹਿਤ ਚੌਥੇ ਦਿਨ ਵੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀਆਂ ਪੂਣੇ, ਦਿੱਲੀ ਹੈਦਰਾਬਾਦ, ਅਹਿਮਦਾਬਾਦ, ਸੀ੍ਨਗਰ ਦੀਆਂ ਉਡਾਣਾਂ ਰੱਦ ਹੋਣ ਦੀ ਸਮਾਂ ਸਾਰਣੀ ਪਤਾ ਲੱਗੀ ਹੈ। ਇਸ ਤੋਂ ਦੋਹਾ ਤੋਂ ਇਥੇ ਤੜਕੇ 2.40 ਵਜੇ ਪੁੱਜਣ ਵਾਲੀ ਕਤਰ ਏਅਰਵੇਜ ਉਡਾਣ ਆਪਣੇ ਸਮੇਂ ਤੋਂ ਕਰੀਬ ਪੌਣੇ ਦੋ ਘੰਟੇ ਦੇਰੀ ਨਾਲ ਪਹੁੰਚੀ। ਦੁਬਈ ਤੋਂ ਇਥੇ ਸਵੇਰੇ 7.50 ’ਤੇ ਪੁੱਜਣ ਵਾਲੀ ਉਡਾਣ ਦੇਰੀ ਵਿਚ ਚੱਲ ਰਹੀ ਹੈ ਤੇ ਕਰੀਬ 9 ਵਜੇ ਪਹੁੰਚਣ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ