ਬਟਾਲਾ ਵਿਚ ਗੱਡੀ ਸਾਈਡ ਕਰਨ ਨੂੰ ਲੈ ਕੇ ਚੱਲੀ ਗੋਲੀ- ਦੋ ਜ਼ਖ਼ਮੀ
ਬਟਾਲਾ,(ਗੁਰਦਾਸਪੁਰ), 6 ਦਸੰਬਰ (ਸਤਿੰਦਰ ਸਿੰਘ)- ਬੀਤੀ ਰਾਤ ਬਟਾਲਾ ਦੇ ਸਟਾਫ਼ ਰੋਡ 'ਤੇ ਗੱਡੀ ਸਾਈਡ 'ਤੇ ਕਰਨ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਗੱਲਬਾਤ ਦੌਰਾਨ ਜ਼ਖ਼ਮੀਆਂ ਨੇ ਦੱਸਿਆ ਕਿ ਅਸੀਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਨਹੀਂ ਜਾਣਦੇ, ਅਸੀਂ ਉਨ੍ਹਾਂ ਨੂੰ ਗੱਡੀ ਸਾਈਡ 'ਤੇ ਕਰਨ ਲਈ ਕਿਹਾ ਸੀ, ਪਰ ਉਨ੍ਹਾਂ ਨੇ ਸਾਡੇ ’ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਦੇ ਪਿਤਾ ਨੇ ਕਿਹਾ ਕਿ ਅਸੀਂ ਉਕਤ ਨੌਜਵਾਨਾਂ ਨੂੰ ਨਹੀਂ ਜਾਣਦੇ ਕਿ ਉਹ ਲੋਕ ਕੌਣ ਸਨ, ਸਾਡਾ ਉਨ੍ਹਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਮੈਨੂੰ ਫੋਨ ਆਇਆ ਕਿ ਮੇਰੇ ਲੜਕੇ ਦੇ ਗੋਲੀ ਲੱਗ ਗਈ ਹੈ, ਜਿਸ ਕਾਰਨ ਮੈਂ ਇਥੇ ਪਹੁੰਚਿਆ ਹਾਂ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਸਾਡੇ ਕੋਲ ਦੋ ਨੌਜਵਾਨ ਆਏ ਹਨ, ਜਿੰਨ੍ਹਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਸਨ, ਦੋਵਾਂ ਦੀ ਹਾਲਤ ਸਥਿਰ ਹੈ, ਅਸੀਂ ਉਨ੍ਹਾਂ ਨੂੰ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ।
;
;
;
;
;
;
;
;