ਰਾਹੁਲ ਗਾਂਧੀ ਨੇ ਲੋਕ ਸਭਾ ’ਚ ਬੋਲਣਾ ਕੀਤਾ ਸ਼ੁਰੂ
ਨਵੀਂ ਦਿੱਲੀ, 17 ਅਪ੍ਰੈਲ - ਰਾਹੁਲ ਗਾਂਧੀ ਵਲੋਂ ਲੋਕ ਸਭਾ ਵਿਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਸੀਟਾਂ ਦੀ ਹੱਦਬੰਦੀ ਨਾਲ ਸੰਬੰਧਿਤ ਬਿੱਲਾਂ ’ਤੇ ਬੋਲਣਾ ਸ਼ੁਰੂ ਕੀਤਾ। ਰਾਹੁਲ ਗਾਂਧੀ ਨੇ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੈਨੂੰ ਬੋਲਣ ਦਾ ਮੌਕਾ ਦੇਣ ਲਈ ਧੰਨਵਾਦ। ਇਸ ਕਮਰੇ ਵਿਚ ਬੈਠੇ ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਦੇ ਮੁੱਦੇ ਕੀ ਹਨ। ਸਾਡੇ ਘਰ ਵਿਚ ਮਾਵਾਂ, ਭੈਣਾਂ ਅਤੇ ਪਤਨੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਦਨ ਵਿਚ ਕਹਾਂਗਾ ਕਿ ਇਹ ਮਹਿਲਾ ਰਾਖਵਾਂਕਰਨ ਬਿੱਲ ਨਹੀਂ ਹੈ। ਇਹ ਉਨ੍ਹਾਂ ਨੂੰ ਸਸ਼ਕਤ ਨਹੀਂ ਬਣਾਏਗਾ। ਇਹ ਸਿਰਫ਼ ਭਾਰਤ ਦੇ ਚੋਣ ਨਕਸ਼ੇ ਨੂੰ ਬਦਲਣ ਲਈ ਬਣਾਇਆ ਗਿਆ ਹੈ। ਇਹ ਇਕ ਸ਼ਰਮਨਾਕ ਕਾਨੂੰਨ ਹੈ। ਸਾਰੀ ਵਿਰੋਧੀ ਧਿਰ ਕਹਿ ਰਹੀ ਹੈ, 'ਪੁਰਾਣਾ ਕਾਨੂੰਨ ਵਾਪਸ ਲਿਆਓ, ਅਸੀਂ ਉਸ ਦਾ ਸਮਰਥਨ ਕਰਾਂਗੇ, ਪਰ ਇਸ ਦਾ ਨਹੀਂ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਅਸਲ ਸੱਚਾਈ ਹੈ, ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ। ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਠੋਰ ਸੱਚ ਹੈ। ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ। ਇਹ ਇਕ ਅਜਿਹਾ ਬਿੱਲ ਹੈ, ਜੋ ਓ.ਬੀ.ਸੀ. ਅਤੇ ਦਲਿਤਾਂ ਲਈ ਗਲਤ ਹੈ। ਹਰ ਕੋਈ ਜਾਣਦਾ ਹੈ ਕਿ ਓ.ਬੀ.ਸੀ., ਦਲਿਤਾਂ ਅਤੇ ਔਰਤਾਂ ਨਾਲ ਕੀ ਹੁੰਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਸਿਰਫ਼ ਆਪਣੇ ਮਨ ਅਤੇ ਵਿਚਾਰਾਂ ਤੋਂ ਡਰਦੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ, ਤੁਹਾਨੂੰ ਹਨੇਰੇ ਤੋਂ ਨਹੀਂ ਡਰਨਾ ਚਾਹੀਦਾ, ਕਿਉਂਕਿ ਸੱਚ ਹਨੇਰੇ ਵਿਚ ਰਹਿੰਦਾ ਹੈ। ਤੁਸੀਂ ਇਸ ਦੇ ਅੰਦਰ ਜਾਣ ਤੋਂ ਡਰਦੇ ਹੋ ਕਿਉਂਕਿ ਤੁਸੀਂ ਇਸ ਨੂੰ ਜਾਣਨਾ ਨਹੀਂ ਚਾਹੁੰਦੇ।
ਹਾਲਾਂਕਿ ਕਈ ਵਾਰ ਸੱਚ ਕੌੜਾ ਹੁੰਦਾ ਹੈ, ਇਸ ਬਾਰੇ ਚਿੰਤਾ ਨਾ ਕਰੋ। ਇਸੇ ਤਰ੍ਹਾਂ ਅੱਜ ਮੈਂ ਸਦਨ ਵਿਚ ਕਹਾਂਗਾ ਕਿ ਇਹ ਮਹਿਲਾ ਰਾਖ਼ਵਾਂਕਰਨ ਬਿੱਲ ਨਹੀਂ ਹੈ। ਇਹ ਉਨ੍ਹਾਂ ਨੂੰ ਸ਼ਕਤੀ ਨਹੀਂ ਦੇਵੇਗਾ।
;
;
;
;
;
;
;