JALANDHAR WEATHER

ਵਰਿੰਦਾਵਨ ਹਾਦਸਾ- ਪੰਕਜ ਮਲਹੋਤਰਾ ਦਾ ਹੋਇਆ ਅਤਿੰਮ ਸੰਸਕਾਰ

ਜਲਾਲਾਬਾਦ, 16 ਅਪ੍ਰੈਲ (ਕਰਨ ਚੁਚਰਾ)- ਬੀਤੇ ਦਿਨੀਂ ਵਰਿੰਦਾਵਨ ਵਿਖੇ ਕਿਸ਼ਤੀ ਡੁੱਬਣ ਨਾਲ ਮਰੇ ਸ਼ਰਧਾਲੂਆਂ ਵਿਚੋਂ ਆਖ਼ਰੀ ਲਾਪਤਾ ਹੋਏ ਜਲਾਲਾਲਬਾਦ ਵਾਸੀ ਪੰਕਜ ਮਲਹੋਤਰਾ ਸਪੁੱਤਰ ਸੁਖਦੇਵ ਰਾਜ ਮਲਹੋਤਰਾ ਦੀ ਮਿ੍ਤਕ ਦੇਹ ਜਲਾਲਾਬਾਦ ਪੁੱਜੀ, ਜਿਥੇ ਹਜ਼ਾਰਾਂ ਸੇਜਲ ਅੱਖਾਂ ਨਾਲ ਪੰਕਜ ਨੂੰ ਆਖ਼ਰੀ ਵਿਦਾਈ ਦੇਣ ਲਈ ਪੁੱਜੀਆਂ, ਜਿਵੇਂ ਹੀ ਪੰਕਜ ਮਲਹੋਤਰਾ ਦੀ ਮਿ੍ਤਕ ਦੇਹ ਜਲਾਲਾਬਾਦ ਪੁੱਜੀ ਤਾਂ ਮਾਹੌਲ ਬਿਲਕੁਲ ਗ਼ਮਗੀਨ ਬਣਿਆ ਹੋਇਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਯਮੁਨਾ ਨਦੀ 'ਚ ਕਿਸ਼ਤੀ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਹੋਈ ਕਿਸ਼ਤੀ ਅਚਾਨਕ ਪਾਣੀ ਵਿਚ ਡੁੱਬ ਗਈ ਸੀ | ਸ਼ੁੱਕਰਵਾਰ ਨੂੰ ਜਦੋਂ ਪੰਕਜ ਮਲਹੋਤਰਾ ਦੀ ਲਾਸ਼ ਜਲਾਲਾਬਾਦ ਪੁੱਜੀ ਤਾਂ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪੰਕਜ ਦੀ ਮਿ੍ਤਕ ਦੇਹ ਦੇ ਆਖਰੀ ਦਰਸ਼ਨ ਕੀਤੇ ਅਤੇ ਅੱਜ ਸਥਾਨਕ ਸ਼ਿਵਪੁਰੀ ਵਿਖੇ ਬੜ੍ਹੇ ਗ਼ਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ