ਅਜੀਤ ਪਵਾਰ ਜੀ ਦੀ ਬੇਵਕਤੀ ਮੌਤ ’ਤੇ ਹੋਇਆ ਬੇਹੱਦ ਦੁੱਖ- ਰਾਜਪਾਲ ਆਚਾਰੀਆ ਦੇਵਵ੍ਰਤ
ਮਹਾਰਾਸ਼ਟਰ, 28 ਜਨਵਰੀ- ਮਹਾਰਾਸ਼ਟਰ ਅਤੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਅੱਜ ਸਵੇਰੇ ਬਾਰਾਮਤੀ ਨੇੜੇ ਇਕ ਜਹਾਜ਼ ਹਾਦਸੇ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ੍ਰੀ ਅਜੀਤ ਪਵਾਰ ਜੀ ਦੇ ਬਾਰਾਮਤੀ ਨੇੜੇ ਇਕ ਜਹਾਜ਼ ਹਾਦਸੇ ਵਿਚ ਹੋਏ ਬੇ-ਵਕਤੀ ਦਿਹਾਂਤ ਤੋਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸ੍ਰੀ ਅਜੀਤ ਪਵਾਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਸੋਗਗ੍ਰਸਤ ਪਰਿਵਾਰ ਦੇ ਸਾਰੇ ਮੈਂਬਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ।
;
;
;
;
;
;
;
;
;