ਅਜੀਤ ਪਵਾਰ ਦੇ ਦਿਹਾਂਤ ’ਤੇ ਅੱਜ ਸਾਰਾ ਮਹਾਰਾਸ਼ਟਰ ਹੈ ਉਦਾਸ- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 27 ਜਨਵਰੀ – ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਿਹਾਂਤ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸੁਪ੍ਰੀਆ ਸੂਲੇ ਨੇ ਸ਼ਰਦ ਪਵਾਰ ਦੇ ਜਨਮਦਿਨ 'ਤੇ ਕੁਝ ਪਰਿਵਾਰਾਂ ਨੂੰ ਸੱਦਾ ਦਿੱਤਾ ਸੀ। ਮੈਨੂੰ ਉਸ ਸਮੇਂ ਦੌਰਾਨ ਉਨ੍ਹਾਂ ਨਾਲ ਹਰ ਮੁੱਦੇ ’ਤੇ ਗੱਲ ਕਰਨ ਦਾ ਮੌਕਾ ਮਿਲਿਆ। ਅੱਜ ਮੈਂ ਜਿਸ ਵੀ ਵਿਅਕਤੀ ਨਾਲ ਗੱਲ ਕੀਤੀ ਹੈ, ਉਸ ਦੀਆਂ ਅੱਖਾਂ ਵਿਚ ਹੰਝੂ ਸਨ। ਉਨ੍ਹਾਂ ਅੱਗੇ ਕਿਹਾ ਕਿ ਸਾਰਾ ਮਹਾਰਾਸ਼ਟਰ ਉਨ੍ਹਾਂ ਦਾ ਪਰਿਵਾਰ ਸੀ ਤੇ ਅੱਜ ਹਰ ਕੋਈ ਉਦਾਸ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਵੀ ਮੇਰੇ ਸਾਹਮਣੇ ਉਨ੍ਹਾਂ ਦਾ ਉਹ ਚਿਹਰਾ ਆਉਂਦਾ ਹੈ, ਜਦੋਂ ਉਨ੍ਹਾਂ ਕੇਸਰੀ ਪੱਗ ਬੰਨ੍ਹ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ’ਤੇ ਭਾਸ਼ਣ ਦਿੱਤਾ ਸੀ।
;
;
;
;
;
;
;
;