ਅਜੀਤ ਪਵਾਰ ਦਾ ਦਿਹਾਂਤ: ਮਹਾਰਾਸ਼ਟਰ ’ਚ ਤਿੰਨ ਦਿਨਾਂ ਸੋਗ ਦਾ ਐਲਾਨ- ਮੁੱਖ ਮੰਤਰੀ ਫੜਨਵੀਸ
ਮਹਾਰਾਸ਼ਟਰ, 27 ਜਨਵਰੀ – ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਰਾਜ ਵਿਚ ਸੋਗ ਦਾ ਮਾਹੌਲ ਹੈ। ਉਨ੍ਹਾਂ ਵਰਗੇ ਨੇਤਾ ਨੂੰ ਗੁਆਉਣਾ ਇਕ ਵੱਡਾ ਘਾਟਾ ਹੈ। ਨਿੱਜੀ ਜ਼ਿੰਦਗੀ ਵਿਚ ਉਹ ਇਕ ਚੰਗੇ ਦੋਸਤ ਸਨ। ਅਸੀਂ ਇਕੱਠੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਇਸ ਸਮੇਂ ਜਦੋਂ ਉਹ ਮਹਾਰਾਸ਼ਟਰ ਦੇ ਵਿਕਾਸ ਵਿਚ ਯੋਗਦਾਨ ਪਾ ਰਹੇ ਸਨ, ਉਨ੍ਹਾਂ ਦਾ ਬੇਵਕਤੀ ਦਿਹਾਂਤ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਸੀਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਏਕਨਾਥ ਸ਼ਿੰਦੇ ਜੀ ਦੇ ਨਾਲ, ਅੱਜ ਬਾਰਾਮਤੀ ਜਾਵਾਂਗਾ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ। ਅਸੀਂ ਰਾਜ ਵਿਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।
;
;
;
;
;
;
;
;