ਐਮ.ਐਲ.ਏ. ਹਰਮੀਤ ਸਿੰਘ ਪਠਾਣ ਮਾਜਰਾ ਦੀ ਕੋਠੀ ਖਾਲੀ ਕਰਾਉਣ ਪਹੁੰਚੀ ਪੁਲਿਸ ਫੋਰਸ
ਪਟਿਆਲਾ, 28 ਜਨਵਰੀ (ਅਮਨਦੀਪ ਸਿੰਘ)- ਪਿਛਲੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ ਫ਼ੋਰਸ ਪੁੱਜੀ ਹੈ। ਉਨ੍ਹਾਂ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਪਰਿਵਾਰ ਦੇ ਵਿਚ ਉਨ੍ਹਾਂ ਦੀ ਧਰਮ ਪਤਨੀ ਕੋਠੀ ਦੇ ਅੰਦਰ ਮੌਜੂਦ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ।
ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਸਾਮਾਨ ਲੈ ਕੇ ਜਾਣ ਲਈ ਇਕ ਟਰੱਕ ਵੀ ਲਿਆਂਦਾ ਗਿਆ ਹੈ। ਬਾਹਰ ਖੜੇ ਸਮਰਥਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰਸ਼ਾਸਨ ਨੂੰ ਹਾਲੇ ਰੁਕਣਾ ਚਾਹੀਦਾ ਸੀ ਪਰ ਇਹ ਕੋਠੀ ਖਾਲੀ ਕਰਾਉਣਾ ਸਰਕਾਰ ਵਲੋਂ ਧੱਕਾ ਹੈ।
;
;
;
;
;
;
;
;
;