JALANDHAR WEATHER

ਐਸਐਸਪੀ ਮਾਮਲੇ ਦੀ ਜਾਂਚ ਸ਼ੁਰੂ, ਸੀਨੀਅਰ ਐਡਵੋਕੇਟ ਕਲੇਰ ਗਵਾਹ ਵਜੋਂ ਹੋਣਗੇ ਪੇਸ਼

 ਚੰਡੀਗੜ੍ਹ, 6 ਦਸੰਬਰ- ਜਿਲ੍ਹਾ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਐਸ.ਐਸ.ਪੀ, ਪਟਿਆਲਾ ਦੀ ਵਾਇਰਲ ਹੋਈ ਵੀਡੀਓ ਉਤੇ ਸੀਨੀਅਰ ਐਡਵੋਕੇਟ ਹਰਸ਼ਦੀਪ ਸਿੰਘ ਕਲੇਰ ਵਲੋਂ ਸੂਬਾ ਚੋਣ ਕਮਿਸ਼ਨ ਖਿਲਾਫ ਇਕ ਰਿੱਟ ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ। ਜਿਸਦੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ। 

ਇਸ ਬਾਰੇ ਗੱਲਬਾਤ ਕਰਦਿਆਂ  ਸੀਨੀਅਰ ਐਡਵੋਕੇਟ ਹਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਉਸ ਮਾਮਲੇ ਵਿਚ ਏਡੀਜੀਪੀ ਐਸ. ਪੀ. ਐਸ. ਪਰਮਾਰ ਦੀ ਅਗਵਾਈ ਵਾਲੀ ਜਾਂਚ ਟੀਮ (SIT) ਨੇ ਕਾਰਵਾਈ ਨੂੰ ਸ਼ੁਰੂ ਕਰਦਿਆਂ ਉਨ੍ਹਾਂ ਨੂੰ ਕੱਲ੍ਹ ਸਵੇਰੇ 11 ਵਜੇ U/S 94 BNS ਬਤੌਰ ਸ਼ਿਕਾਇਤਕਰਤਾ ਪੇਸ਼ ਹੋ ਕੇ ਬਿਆਨ ਦਰਜ ਕਰਾਉਣ ਲਈ ਬੁਲਾਇਆ ਹੈ। ਇਸ ਉਮੀਦ ਨਾਲ ਕਿ ਸੱਚਾਈ ਸਭ ਦੇ ਸਾਹਮਣੇ ਆਏਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ, ਮੈਂ ਦਿੱਤੇ ਸਮੇਂ 'ਤੇ ਪੁਲਿਸ ਹੈਡ ਕਵਾਰਟਰ, ਚੰਡੀਗੜ੍ਹ, ਜਰੂਰ ਪੇਸ਼ ਹੋਵਾਂਗਾ ਅਤੇ ਆਪਣੇ ਬਿਆਨ ਦਰਜ ਕਰਾਵਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ