JALANDHAR WEATHER

ਪੰਚਾਇਤ ਸੰਮਤੀ ਸੁਨਾਮ ਦੇ 4 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ

ਸੁਨਾਮ ਊਧਮ ਸਿੰਘ ਵਾਲਾ, 6 ਦਸੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) -14 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਅੱਜ ਕਾਗਜ਼ ਵਾਪਸ ਲੈਣ ਦੇ ਦਿਨ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ 4 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਗਏ।

ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟ੍ਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ 15 ਜੋਨਾਂ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਸਨ। ਜਿਨ੍ਹਾਂ 'ਚੋਂ ਜ਼ੋਨ ਨੰਬਰ-1 ਸ਼ੇਰੋਂ ਤੋਂ ਭਾਜਪਾ ਦੇ ਨਛੱਤਰ ਸਿੰਘ ਪੁੱਤਰ ਭਾਨ ਸਿੰਘ ਸ਼ੇਰੋਂ ਅਤੇ ਆਪ ਦੇ ਗੁਰਦੀਪ ਸਿੰਘ ਪੁੱਤਰ ਬਲੌਰਾ ਸਿੰਘ ਸ਼ੇਰੋਂ, ਜੋਨ-2 ਨਮੋਲ ਜਨਰਲ ਕਾਂਗਰਸ ਦੇ ਕੁਲਦੀਪ ਸਿੰਘ ਪੁੱਤਰ ਨਾਹਰ ਸਿੰਘ ਨਮੋਲ, ਜੋਨ-3- ਸ਼ਾਹਪੁਰ ਖੁਰਦ ਲਖਮੀਰਵਾਲਾ ਜਨਰਲ ਭਾਜਪਾ ਦੇ ਹਰਜੀਤ ਸਿੰਘ ਪੁੱਤਰ ਦਵਿੰਦਰ ਚੱਠੇ ਨੱਕਟੇ,ਜੋਨ-4 ਬਿਗੜਵਾਲ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਪਤਨੀ ਦਰਸ਼ਨ ਸਿੰਘ ਬਿਸ਼ਨਪੁਰਾ,ਜੋਨ ਨੰਬਰ-6 ਸਾਹਪੁਰ ਕਲਾਂ ਇਸਤਰੀ ਕਿਰਨਪਾਲ ਕੌਰ ਪਤਨੀ ਸਮਸ਼ੇਰ ਸਿੰਘ ਸ਼ਾਹਪੁਰ ਕਲ੍ਹਾਂ,ਜੋਨ ਨੰਬਰ-10 ਚੌਵਾਸ ਇਸਤਰੀ ਆਪ ਦੇ ਕੁਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਚੌਵਾਸ ਸਮੇਤ 7 ਉਮੀਦਵਾਰਾਂ ਦੇ ਕਾਗਜ ਕੁਝ ਉਣਤਾਈਆਂ ਕਾਰਨ ਰੱਦ ਹੋ ਗਏ ਸਨ।

ਜਦੋਂ ਕਿ ਜੋਨ ਨੰਬਰ-3 ਸ਼ਾਹਪੁਰ ਖੁਰਦ ਲਖਮੀਰਵਾਲਾ ਜਨਰਲ ਤੋਂ ਹਰਦੇਵ ਸਿੰਘ ਪੁੱਤਰ ਹਰਦਿਆਲ ਸਿੰਘ ਚੱਠੇ ਨੱਕਟੇ,ਜੋਨ ਨੰਬਰ-10 ਚੌਵਾਸ ਇਸਤਰੀ ਹਰਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਬਖਸ਼ੀਵਾਲਾ,ਰਿੰਪੀ ਕੌਰ ਪਤਨੀ ਲਖਵਿੰਦਰ ਸਿੰਘ ਚੌਵਾਸ ਅਤੇ ਜੋਨ ਨੰਬਰ-15 ਢੱਡਰੀਆਂ ਤੋਂ ਮੇਜਰ ਸਿੰਘ ਪੁੱਤਰ ਗੁਰਦੇਵ ਸਿੰਘ ਢੱਡਰੀਆਂ ਵਲੋਂ ਆਪਣੇ ਕਾਗਜ਼ ਵਾਪਸ ਲੈ ਲਏ ਗਏ ਹਨ। ਐਸ ਡੀ ਐਮ ਨੇ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਲਈ ਕੁਲ 53 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਸਨ।ਜਿਨ੍ਹਾਂ 'ਚੋਂ 7 ਉਮੀਦਵਾਰਾਂ ਦੇ ਕਾਗਜ਼ ਰੱਦ ਅਤੇ 4 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਹਨ ਉਨ੍ਹਾਂ ਕਿਹਾ ਕਿ ਪੰਚਾਇਤ ਸੰਮਤੀ ਸੁਨਾਮ ਲਈ ਹੁਣ 24 ਮਰਦ ਅਤੇ 18 ਔਰਤਾਂ ਕੁਲ 42 ਉਮੀਦਵਾਰ ਚੋਣ ਲੜ ਰਹੇ ਹਨ। ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ