ਸੰਗਤ ਬਲਾਕ ਦੀਆਂ ਹੋ ਰਹੀਆਂ ਬਲਾਕ ਸੰਮਤੀ ਚੋਣਾਂ 'ਚ 48 ਉਮੀਦਵਾਰ ਆਏ ਚੋਣ ਮੈਦਾਨ 'ਚ
ਸੰਗਤ ਮੰਡੀ, 6 ਦਸੰਬਰ (ਦੀਪਕ ਸ਼ਰਮਾ)-ਸੂਬੇ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਾਮਜਦਗੀਆਂ ਪੇਪਰ ਵਾਪਸ ਲੈਣ ਦਾ ਅੱਜ ਅਖੀਰਲਾ ਦਿਨ ਸੀ। ਇਸ ਅਖੀਰਲੇ ਦਿਨ ਵਿਚ ਸੰਗਤ ਬਲਾਕ ਦੇ 15 ਜ਼ੋਨਾਂ ਵਿਚ ਹੋ ਰਹੀਆਂ ਚੋਣਾਂ ਵਿਚ 65 ਉਮੀਦਵਾਰਾਂ ਨੇ ਆਪਣੇ ਪੇਪਰ ਦਾਖਲ ਕੀਤੇ ਸਨ।
ਅੱਜ ਪੇਪਰ ਵਾਪਸ ਲੈਣ ਦੇ ਅਖੀਰਲੇ ਦਿਨ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਪੁਨੀਤ ਸ਼ਰਮਾ ਨੇ ਦੱਸਿਆ ਕਿ ਪੇਪਰ ਵਾਪਸ ਲੈਣ ਦੇ ਅਖੀਰਲੇ ਦਿਨ ਦੋ ਉਮੀਦਵਾਰਾਂ ਦੇ ਪੇਪਰ ਕੈਂਸਲ ਹੋ ਗਏ ਹਨ ਅਤੇ 15 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਹਨ ਅਤੇ ਬਾਕੀ ਹੁਣ ਬਲਾਕ ਸੰਮਤੀ ਸੰਗਤ ਲਈ 48 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਵਿਚੋਂ ਇਕ ਅਜ਼ਾਦ ਉਮੀਦਵਾਰ ਹੈ। ਰਿਟਰਨਿੰਗ ਅਫਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਤਾਂ ਜੋ ਕਿ ਅਮਨ ਸ਼ਾਂਤੀ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
;
;
;
;
;
;
;
;
;