JALANDHAR WEATHER

ਧੱਕੇਸ਼ਾਹੀ ਨਾਲ ਬਲਾਕ ਚੋਗਾਵਾਂ ਤੇ ਹਰਸ਼ਾ ਛੀਨਾ ਤੋਂ ਅਕਾਲੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਕੀਤੀਆਂ ਰੱਦ : ਲੋਪੋਕੇ

ਚੋਗਾਵਾਂ/ਅੰਮ੍ਰਿਤਸਰ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਬਲਾਕ ਚੋਗਾਵਾਂ ਤੇ ਹਰਸ਼ਾ ਛੀਨਾ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਵਿਰੋਧ ਵਿਚ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ। ਜਿਸ ਵਿਚ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਰਾਜਾ ਲਦੇਹ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਸੀਨੀਅਰ ਅਕਾਲੀ ਆਗੂ ਕਸ਼ਮੀਰ ਸਿੰਘ ਲਾਵੇਂ ਨੰਬਰਦਾਰ ਸਮੇਤ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਵੀਰ ਸਿੰਘ ਲੋਪੋਕੇ, ਰਾਣਾ ਲੋਪੋਕੇ, ਰਾਜਾ ਲਦੇਹ ਅਤੇ ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਧੱਕੇਸ਼ਾਹੀ ਕਰਕੇ ਬਲਾਕ ਚੋਗਾਵਾਂ ਅਤੇ ਹਰਸ਼ਾ ਛੀਨਾ ਤੋ 35 ਅਕਾਲੀ ਉਮੀਦਵਾਰਾਂ ਦੀਆਂ 23 ਬਲਾਕ ਸੰਮਤੀ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਦੀ ਨਾਮਜ਼ਦਗੀ ਪੱਤਰ ਰੱਦ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਪਣੀ ਹਾਰ ਨੂੰ ਵੇਖ ਕੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਵਾਈਆਂ।

ਇਸ ਮੌਕੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਗੈਵੀ, ਸਰਕਲ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਸਰਕਲ ਪ੍ਰਧਾਨ ਤੇਜ਼ ਇਕਬਾਲ ਸਿੰਘ ਮੁਹਾਰ, ਜਸਵਿੰਦਰ ਸਿੰਘ ਉਮਰਪੁਰਾ, ਗੁਰਦੀਪ ਸਿੰਘ ਅਦਲੀਵਾਲ, ਸੁਬੇਗ ਸਿੰਘ ਭੀਲੋਵਾਲ, ਧਰਮਿੰਦਰ ਸਿੰਘ,ਗੁਰਮੀਤ ਸਿੰਘ ਭੱਪਾ, ਦਲੀਪ ਸਿੰਘ ਭੰਬੀਰਾ, ਧਿਆਨ ਸਿੰਘ, ਰੇਸ਼ਮ ਸਿੰਘ ਕੋਟਲੀ ਸਰਕਲ ਪ੍ਰਧਾਨ, ਫਤਿਹ ਸਿੰਘ, ਅਨਮੋਲ ਵੜੇਚ ਅਦਲੀਵਾਲ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ