JALANDHAR WEATHER

ਬੀਕਾਜੀ ਦੇ ਸੀ.ਐਮ.ਡੀ. ਸ਼ਿਵਰਤਨ ਅਗਰਵਾਲ ਦਾ ਦਿਹਾਂਤ

ਚੇਨੱਈ, 23 ਅਪ੍ਰੈਲ- ਬੀਕਾਜੀ ਦੇ ਸੀ.ਐਮ.ਡੀ. ਸ਼ਿਵਰਤਨ ਅਗਰਵਾਲ (74) ਦਾ ਅੱਜ ਸਵੇਰੇ ਚੇਨਈ ਵਿਚ ਦਿਹਾਂਤ ਹੋ ਗਿਆ। ਉਹ ਆਪਣੀ ਪਤਨੀ ਦੀ ਸਰਜਰੀ ਲਈ ਚੇੱਨਈ ਵਿਚ ਸਨ। ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਪਤਨੀ ਦੀ ਹਾਲ ਹੀ ਵਿਚ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸ ਕਾਰਨ ਕਰਕੇ ਸ਼ਿਵਰਤਨ ਅਗਰਵਾਲ ਅਤੇ ਉਨ੍ਹਾਂ ਦਾ ਪਰਿਵਾਰ ਉਥੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਜਾਣਕਾਰੀ ਅਨੁਸਾਰ ਸਵੇਰੇ 7:30 ਵਜੇ ਦੇ ਕਰੀਬ ਸ਼ਿਵਰਤਨ ਅਗਰਵਾਲ ਦੀ ਹਾਲਤ ਵਿਗੜ ਗਈ, ਤਾਂ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸ਼ਿਵਰਤਨ ਅਗਰਵਾਲ ਨੇ 1993 ਵਿਚ ਬੀਕਾਨੇਰ ਵਿਚ ਬੀਕਾਜੀ ਬ੍ਰਾਂਡ ਦੀ ਸਥਾਪਨਾ ਕੀਤੀ। ਇਹ ਛੋਟਾ ਕਾਰੋਬਾਰ ਹੁਣ ਇਕ ਵੱਡੇ ਫੂਡ ਬ੍ਰਾਂਡ ਵਿਚ ਬਦਲ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ