JALANDHAR WEATHER

ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ

ਕੋਲਕਾਤਾ,ਚੇਨੱਈ, 23 ਅਪ੍ਰੈਲ- ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਬੰਗਾਲ ਵਿਚ ਪਹਿਲੇ ਪੜਾਅ ਵਿਚ 152 ਸੀਟਾਂ ਅਤੇ ਤਾਮਿਲਨਾਡੂ ਦੀਆਂ ਸਾਰੀਆਂ 234 ਸੀਟਾਂ ਲਈ ਵੋਟਿੰਗ ਜਾਰੀ ਹੈ। ਸਵੇਰੇ 9 ਵਜੇ ਤੱਕ ਬੰਗਾਲ ਵਿਚ 19% ਅਤੇ ਤਾਮਿਲਨਾਡੂ ਵਿਚ 18% ਵੋਟਰਾਂ ਨੇ ਵੋਟਿੰਗ ਕੀਤੀ।

ਬੰਗਾਲ ਦੇ ਮਾਲਦਾ, ਬੀਰਭੂਮ ਅਤੇ ਆਸਨਸੋਲ ਵਿਚ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਹਨ। ਇਥੇ ਔਰਤਾਂ ਬਹੁ-ਗਿਣਤੀ ਹਨ। ਤਾਮਿਲਨਾਡੂ ਵਿਚ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਚੇਨਈ ਵਿਚ ਅਦਾਕਾਰ ਅਜੀਤ ਕੁਮਾਰ ਅਤੇ ਟੀ.ਵੀ.ਕੇ. ਮੁਖੀ ਵਿਜੇ ਨੇ ਆਪਣੀ ਵੋਟ ਪਾਈ। ਉਨ੍ਹਾਂ ਦੀ ਇਕ ਝਲਕ ਦੇਖਣ ਲਈ ਭੀੜ ਇਕੱਠੀ ਹੋ ਗਈ, ਜਿਸ ਕਾਰਨ ਪੋਲਿੰਗ ਬੂਥਾਂ ਦੇ ਬਾਹਰ ਹਫੜਾ-ਦਫੜੀ ਮੱਚ ਗਈ।

ਬੰਗਾਲ ਵਿਚ ਮੁੱਖ ਮੁਕਾਬਲਾ ਟੀ.ਐਮ.ਸੀ. ਅਤੇ ਭਾਜਪਾ ਵਿਚਕਾਰ ਹੈ। ਚੋਣ ਕਮਿਸ਼ਨ ਵੈੱਬਕਾਸਟਿੰਗ (ਲਾਈਵ ਨਿਗਰਾਨੀ) ਰਾਹੀਂ ਪੋਲਿੰਗ ਬੂਥਾਂ ਦੀ ਨਿਗਰਾਨੀ ਕਰ ਰਿਹਾ ਹੈ। ਰਾਜ ਦੀਆਂ ਬਾਕੀ 142 ਸੀਟਾਂ ਲਈ ਵੋਟਿੰਗ ਦੂਜੇ ਪੜਾਅ ਵਿਚ 29 ਅਪ੍ਰੈਲ ਨੂੰ ਹੋਵੇਗੀ। ਨਤੀਜੇ 4 ਮਈ ਨੂੰ ਐਲਾਨੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ