ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਵਿਖੇ ਭਾਰਤੀ ਰਾਜਦੂਤ ਕੁਮਾਰ ਤੁਹਿਨ ਵਿਚਕਾਰ ਮੁਲਾਕਾਤ
ਐਮਸਟਰਡਮ , 20 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਇੰਡੀਅਨ ਹਾਊਸ ਵਿਖੇ ਭਾਰਤੀ ਰਾਜਦੂਤ ਕੁਮਾਰ ਤੁਹਿਨ ਨਾਲ ਮੁਲਾਕਾਤ ਕੀਤੀ ਗਈ । ਮੁਲਾਕਾਤ ਦੌਰਾਨ ਖੇਤੀਬਾੜੀ, ਬਾਗਬਾਨੀ, ਉਦਯੋਗ, ਸਿੱਖਿਆ ਅਤੇ ਤਕਨਾਲੋਜੀ ਵਰਗੇ ਅਹਿਮ ਖੇਤਰਾਂ ਵਿਚ ਸੰਭਾਵੀ ਸਾਂਝੇਦਾਰੀਆਂ ਦੀ ਤਲਾਸ਼ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਆਧੁਨਿਕ ਤਕਨੀਕਾਂ ਅਤੇ ਮੁਹਾਰਤ ਦੇ ਆਦਾਨ ਪ੍ਰਦਾਨ ਰਾਹੀਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਨਵੇਂ ਮੌਕਿਆਂ ਦੀ ਭਾਲ 'ਤੇ ਵੀ ਗੱਲਬਾਤ ਕੀਤੀ ਗਈ ।
;
;
;
;
;
;
;
;