2 ਬੱਚਿਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕਸ਼ੀ
ਰਾਮਾਂ ਮੰਡੀ, 20 ਅਪ੍ਰੈਲ (ਤਰਸੇਮ ਸਿੰਗਲਾ) - ਅੱਜ ਦਿਨਦਿਹਾੜੇ ਨੇੜਲੇ ਪਿੰਡ ਰਾਮਾਂ ਵਿਖੇ ਇਕ 38 ਸਾਲ ਦੀ ਮਹਿਲਾ ਮੰਗਲਾ ਰਾਣੀ ਵਲੋਂ ਘਰ ਵਿਚ ਫਾਹਾ ਲੈ ਕੇ ਖੁਦਕਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਆਪਣੇ 2 ਬੱਚਿਆਂ ਨੂੰ ਪਤੀ ਦੇ ਹਵਾਲੇ ਛੱਡ ਕੇ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਰਾਮਾਂ ਵਿਖੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਨੌਜਵਾਨ ਰਹਿ ਰਹੀ ਸੀ। ਪੁਲਿਸ ਵਲੋਂ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਪੋਸਟ ਮਾਰਟਮ ਲਈ ਲਾਸ਼ ਸਿਵਿਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜ ਦਿੱਤੀ ਗਈ ਹੈ। ਪੁਲਿਸ ਦੇ ਦੱਸਣ ਮੁਤਾਬਿਕ ਮ੍ਰਿਤਕਾ ਦੇ ਪਰਿਵਾਰ ਨੂੰ ਪੁਛਗਿੱਛ ਲਈ ਥਾਣੇ ਬੁਲਾਇਆ ਗਿਆ ਹੈ।
;
;
;
;
;
;
;
;