ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਵਿਸ਼ਵ ਹੋਰਟੀ ਸੈਂਟਰ ਦਾ ਦੌਰਾ
ਐਮਸਟਰਡਮ , 20 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਵਿਸ਼ਵ ਹੋਰਟੀ ਸੈਂਟਰ ਦਾ ਦੌਰਾ ਕੀਤਾ ਗਿਆ । ਮੁੱਖ ਮੰਤਰੀ ਮਾਨ ਵਲੋਂ ਉੱਥੋਂ ਦੇ ਵਰਲਡ ਹੋਰਟੀ ਸੈਂਟਰ ਦਾ ਦੌਰਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਦੌਰਾ ਬਹੁਤ ਹੀ ਸ਼ਾਨਦਾਰ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਉੱਥੇ ਬਾਗਬਾਨੀ ਦੀਆਂ ਅਡਵਾਂਸ ਤਕਨੀਕਾਂ, ਗ੍ਰੀਨਹਾਊਸ ਫਾਰਮਿੰਗ ਅਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਬਾਰੇ ਬਾਰੀਕੀ ਨਾਲ ਜਾਣਿਆ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਵਾਂਗ ਪੰਜਾਬ ਦੀ ਖੇਤੀ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਇਨ੍ਹਾਂ ਵੱਡੇ ਅਦਾਰਿਆਂ ਨਾਲ ਮਹੱਤਵਪੂਰਨ ਰਾਬਤਾ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇਸ ਗਲੋਬਲ ਤਕਨੀਕ ਨੂੰ ਪੰਜਾਬ ਲਿਆ ਕੇ ਆਪਣੇ ਮਿਹਨਤੀ ਕਿਸਾਨਾਂ ਦੇ ਭਵਿੱਖ ਨੂੰ ਹੋਰ ਖੁਸ਼ਹਾਲ ਤੇ ਸੁਰੱਖਿਅਤ ਬਣਾਉਣਾ ਹੈ।
;
;
;
;
;
;
;
;