JALANDHAR WEATHER

ਪੰਚਾਇਤ ’ਚ ਮਤਾ ਪਾਸ - ਪਿੰਡ ਦੇ ਮੁੰਡੇ-ਕੁੜੀਆਂ ਆਪਸ ’ਚ ਨਹੀਂ ਕਰਵਾ ਸਕਣਗੇ ਵਿਆਹ

ਰਾਜਾਸਾਂਸੀ, 6 ਅਪ੍ਰੈਲ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਜ਼ਿਲ੍ਹੇ ਦੀ ਸਬ ਤਹਿਸੀਲ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਦੀ ਸਮੁੱਚੀ ਪੰਚਾਇਤ ਵਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਸਾਂਝੇ ਸਹਿਯੋਗ ਨਾਲ ਪਿੰਡ ਦੇ ਸਮਾਜ ਵਿਰੋਧੀ ਕੰਮਾਂ, ਸਮਾਜ ਦੇ ਵਿਰੁੱਧ ਚੱਲਣ ਵਾਲੇ ਮੁੰਡੇ-ਕੁੜੀਆਂ ਤੇ ਪਿੰਡ ’ਚ ਆਪਸ ’ਚ ਵਿਆਹ ਕਰਨ ਵਾਲੇ ਜੋੜਿਆਂ ਅਤੇ ਬਾਹਰਲੇ ਪਿੰਡਾਂ ਦੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਵਿਆਹ ਕਰਵਾਉਣ ਵਾਲੇ ਲੜਕੇ-ਲੜਕੀਆਂ ਵਿਰੁੱਧ ਸਖ਼ਤ ਮਤਾ ਪਾਸ ਗਿਆ ਹੈ।

ਸਰਪੰਚ ਸੁਖਚੈਨ ਸਿੰਘ ਵੜੈਚ ਨੇ ਦੱਸਿਆ ਕਿ ਜੋ ਪਿੰਡ ਵਿਚ ਮੁੰਡੇ-ਕੁੜੀਆਂ ਆਪਸ ’ਚ ਵਿਆਹ ਕਰਵਾਉਂਦੇ ਹਨ ਤੇ ਪਿੰਡ ’ਚ ਵਿਆਹ ਕਰਨ ਦੇ ਮਾਮਲੇ ’ਚ ਦੋਵਾਂ ਦੇ ਮਾਪੇ ਵੀ ਸ਼ਾਮਿਲ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਕਾਰ ਪਿੰਡ ਦੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਪਿੰਡ ਦੀ ਬਦਨਾਮੀ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਪਿੰਡ ਦੀ ਕੋਈ ਵੀ ਕੁੜੀ ਆਪਣੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਬਾਹਰਲੇ ਪਿੰਡ ਦੇ ਲੜਕੇ ਨਾਲ ਭੱਜ ਕੇ ਵਿਆਹ ਕਰਵਾਉਂਦੀ ਹੈ ਅਤੇ ਏਸੇ ਤਰ੍ਹਾਂ ਜੇਕਰ ਕੋਈ ਪਿੰਡ ਦਾ ਲੜਕਾ ਕਿਸੇ ਬਾਹਰਲੇ ਪਿੰਡ ਦੀ ਲੜਕੀ ਨੂੰ ਭਜਾ ਕੇ ਵਿਆਹ ਕਰਵਾ ਕੇ ਪਿੰਡ ਲਿਆਉਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਮਤਾ ਪਾਸ ਕੀਤਾ ਗਿਆ ਹੈ। ਇਸ ਤਰ੍ਹਾਂ ਕਰਨ ਵਾਲਿਆਂ ਦਾ ਪਿੰਡ ’ਚ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਤੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਮਾਮਲੇ ਵਿਚ ਪਿੰਡ ਦਾ ਸਰਪੰਚ, ਪੰਚ ਨੰਬਰਦਾਰ ਤੇ ਹੋਰ ਅਹੁਦੇਦਾਰ ਵਿਅਕਤੀ ਇਨ੍ਹਾਂ ਦੇ ਕਿਸੇ ਵੀ ਕਾਗਜ਼ਾਤ ਉਤੇ ਦਸਤਖ਼ਤ ਤੇ ਮੋਹਰ ਨਹੀਂ ਲਗਾਉਣਗੇ ਅਤੇ ਸਰਕਾਰੀ, ਗੈਰ ਸਰਕਾਰੀ ਕੋਈ ਕੰਮ ਵਿਚ ਸਹਾਇਤਾ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਿੰਡ ਵਿਚ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ