ਦਿੱਲੀ ਵਿਧਾਨ ਸਭਾ ਦਾ ਬੈਰੀਅਰ ਤੋੜ ਅੰਦਰ ਜਾ ਵੜੀ ਕਾਰ
ਨਵੀਂ ਦਿੱਲੀ, 6 ਅਪ੍ਰੈਲ - ਅੱਡ ਦੁਪਹਿਰ ਦਿੱਲੀ ਵਿਧਾਨਸਭਾ ਕੈਂਪਸ ਵਿਚ ਸੁਰੱਖਿਆ ਦੀ ਉਲੰਘਣਾ ਹੋਈ। ਦੁਪਹਿਰ 2 ਵਜੇ ਦੇ ਕਰੀਬ ਯੂ.ਪੀ. ਰਜਿਸਟ੍ਰੇਸ਼ਨ ਪਲੇਟ ਵਾਲੀ ਇਕ ਕਾਰ ਗੇਟ ਨੰਬਰ 2, ਵੀ.ਆਈ.ਪੀ. ਐਂਟਰੀ ਪੁਆਇੰਟ 'ਤੇ ਬੈਰੀਕੇਡ ਤੋੜ ਕੇ ਅੰਦਰ ਜਾ ਵੜ੍ਹੀ। ਡਰਾਈਵਰ ਨੇ ਮਾਸਕ ਪਾਇਆ ਹੋਇਆ ਸੀ।
ਅਧਿਕਾਰੀਆਂ ਦੇ ਅਨੁਸਾਰ ਡਰਾਈਵਰ ਸਿੱਧਾ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਗਿਆ, ਵਰਾਂਡੇ ਦੇ ਨੇੜੇ ਫੁੱਲਾਂ ਦਾ ਗੁਲਦਸਤਾ ਰੱਖਿਆ ਅਤੇ ਕਾਰ ਲੈ ਕੇ ਮੌਕੇ ਤੋਂ ਭੱਜ ਗਿਆ। ਘਟਨਾ ਤੋਂ ਬਾਅਦ ਦਿੱਲੀ ਪੁਲਿਸ ਮੌਕੇ 'ਤੇ ਪਹੁੰਚੀ। ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਸਾਵਧਾਨੀ ਵਜੋਂ ਗੇਟ ਨੰਬਰ 2 'ਤੇ ਸੀ.ਆਰ.ਪੀ.ਐਫ਼. ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਹਾਲ ਹੀ ਵਿਚ ਵਿਧਾਨ ਸਭਾ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਸਨ।
;
;
;
;
;
;
;