JALANDHAR WEATHER

ਗੋਦਾਮ ’ਚੋਂ 200 ਤੋਂ ਵੱਧ ਗੈਸ ਸਿਲੰਡਰ ਚੋਰੀ, ਇਕ ਕਾਬੂ

ਨਸਰਾਲਾ, 6 ਅਪ੍ਰੈਲ (ਸਤਵੰਤ ਸਿੰਘ ਥਿਆੜਾ )-ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੀ ਪੁਲਿਸ ਚੌਕੀ ਨਸਰਾਲਾ ਨੇ ਇਕ ਗੈਸ ਸਰਵਿਸ ਦੇ ਗੋਦਾਮ ’ਚੋਂ ਭਾਰੀ ਮਾਤਰਾ ’ਚ ਸਿਲੰਡਰ ਚੋਰੀ ਕਰਨ ਅਤੇ ਹੇਰਾਫੇਰੀ ਕਰਨ ਦੇ ਦੋਸ਼ ਹੇਠ ਇਕ ਕਰਿੰਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਗੋਦਾਮ ਦੇ ਦੇਖ-ਰੇਖ ਕਰਤਾ ਕੰਵਰਦੀਪ ਸਿੰਘ ਪੁੱਤਰ ਚਾਨਣ ਰਾਮ ਵਾਸੀ ਜਲੰਧਰ ਦੇ ਬਿਆਨਾਂ ਦੇ ਅਧਾਰ 'ਤੇ ਕੀਤੀ ਗਈ ਹੈ।

ਕੰਵਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਿੰਡ ਰਾਮ ਨਗਰ ਢੇਹਾ ਵਿਖੇ ਸਥਿਤ 'ਕੇਡੀ ਗੈਸ ਸਰਵਿਸ' ਦੀ ਦੇਖ-ਰੇਖ ਕਰਦਾ ਹੈ, ਜਿਸ ਦਾ ਗੋਦਾਮ ਪਿੰਡ ਤਲਵੰਡੀ ਕਾਨੂੰਗੋ ਵਿਖੇ ਹੈ। ਗੋਦਾਮ ਵਿਚ ਪਿੰਡ ਪੰਡੋਰੀ ਫਗੂੜੇ ਦਾ ਰਹਿਣ ਵਾਲਾ ਸੰਜੀਵ ਕੁਮਾਰ ਪੁੱਤਰ ਰਾਮਜੀਤ ਬਤੌਰ ਵਰਕਰ ਕੰਮ ਕਰਦਾ ਸੀ ਅਤੇ ਉਸ ਕੋਲ ਹੀ ਗੋਦਾਮ ਦਾ ਸਾਰਾ ਲੇਖਾ-ਜੋਖਾ ਹੁੰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਫਰਵਰੀ ਮਹੀਨੇ ਵਿਚ ਕੰਪਨੀ ਐੱਚਪੀਸੀਐਲ ਦੇ ਸੇਲਜ਼ ਅਫਸਰ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਸਟਾਕ ਪੂਰਾ ਪਾਇਆ ਗਿਆ ਸੀ। ਪਰ ਜਦੋਂ ਮਾਰਚ ਮਹੀਨੇ ’ਚ ਕੰਵਰਦੀਪ ਸਿੰਘ ਨੇ ਸੰਜੀਵ ਕੁਮਾਰ ਨੂੰ ਦੁਬਾਰਾ ਸਟਾਕ ਚੈੱਕ ਕਰਵਾਉਣ ਲਈ ਕਿਹਾ, ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਸ਼ੱਕ ਪੈਣ 'ਤੇ ਜਦੋਂ ਖੁਦ ਗੋਦਾਮ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਵੱਡੀ ਗਿਣਤੀ ਸਿਲੰਡਰ ਘੱਟ ਪਾਏ ਗਏ। ਗਿਣਤੀ ਕਰਨ 'ਤੇ ਪਤਾ ਲੱਗਾ ਕਿ ਗੋਦਾਮ ’ਚੋਂ 14.2 ਕਿੱਲੋ ਵਾਲੇ 87 ਸਿਲੰਡਰ, 5 ਕਿੱਲੋ ਵਾਲੇ: 124 ਸਿਲੰਡਰ ਗਾਇਬ ਸਨ।

ਪੁਲਿਸ ਨੇ ਕੰਵਰਦੀਪ ਸਿੰਘ ਦੇ ਬਿਆਨਾਂ 'ਤੇ ਸੰਜੀਵ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਏ. ਐਸ. ਆਈ. ਸਰਬਜੀਤ ਸਿੰਘ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ