ਬਲਾਕ ਸੰਮਤੀ ਸੜੋਆ ਦੇ ਬੀਬੀ ਕਿਰਨਦੀਪ ਕੌਰ ਬਣੇ ਚੇਅਰਮੈਨ
ਸੜੋਆ/ਮਜਾਰੀ/ਸਾਹਿਬਾ , 2 ਅਪ੍ਰੈਲ (ਸਹੂੰਗੜਾ, ਚਾਹਲ)- ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਦੀ ਚੋਣ ਅਖੀਰ ਅਮਨ ਅਮਾਨ ਨਾਲ ਸਿਰੇ ਚੜ੍ਹ ਹੀ ਗਈ। ਬਲਾਕ ਬਲਾਚੌਰ ਤੋਂ ਬਾਅਦ ਹੁਣ ਬਲਾਕ ਸੰਮਤੀ ਸੜੋਆ ਉਤੇ ਵੀ ਕਾਂਗਰਸ ਪਾਰਟੀ ਨੇ ਆਪਣਾ ਚੇਅਰਮੈਨ ਬਣਾ ਕੇ ਕਬਜ਼ਾ ਕਰ ਲਿਆ। ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਕੀਤੇ ਕਰੜੇ ਪ੍ਰਬੰਧਾਂ ਹੇਠ ਸਿਵਲ ਪ੍ਰਸ਼ਾਸਨ ਵਲੋਂ ਚੋਣ ਕਰਵਾਈ ਗਈ। ਬਲਾਕ ਸੰਮਤੀ ਦੇ ਚੁਣੇ ਹੋਏ 15 ਮੈਂਬਰਾਂ ਵਿਚੋਂ 13 ਮੈਂਬਰ ਹਾਜ਼ਰ ਹੋਏ, ਜਿਸ ਵਿਚ ਕਾਂਗਰਸ ਦੇ 7 ਅਤੇ ਬਸਪਾ ਦੇ ਇਕ ਉਮੀਦਵਾਰ ਵਲੋਂ ਹਮਾਇਤ ਦੇਣ ਨਾਲ ਕਾਂਗਰਸ ਦੇ ਅੱਠ ਮੈਂਬਰ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਪੰਜ ਮੈਂਬਰ ਹਾਜ਼ਰ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਮੈਂਬਰ ਗੈਰ-ਹਾਜ਼ਰ ਰਹੇ। ਅਖੀਰ ਕਾਂਗਰਸ ਪਾਰਟੀ ਦੇ ਕਿਰਨਦੀਪ ਕੌਰ ਚੇਅਰਮੈਨ ਅਤੇ ਬਲਵੀਰ ਚੰਦ ਵਾਈਸ ਚੇਅਰਮੈਨ ਚੁਣੇ ਗਏ। ਇਸ ਮੌਕੇ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਪਹੁੰਚੇ ਹੋਏ ਸਮਰਥਕਾਂ ਵਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵਲੋਂ ਕੀਤੀ ਮਿਹਨਤ ਉਤੇ ਉਸ ਨੂੰ ਵਧਾਈ ਦਿੱਤੀ ਗਈ ਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਤੇ ਬਾਕੀ ਸਾਰੇ ਮੈਂਬਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ।
;
;
;
;
;
;
;
;