JALANDHAR WEATHER

ਪਿੰਡ ਕਰਾੜੀ ਦੇ ਛੱਪੜ 'ਚੋਂ ਨੌਜਵਾਨ ਦੀ ਲਾਸ਼ ਮਿਲੀ, ਪਿਓ ਦੀ ਵੀ ਇਸੇ ਛੱਪੜ 'ਚ ਡਿਗਣ ਨਾਲ ਹੋਈ ਸੀ ਮੌਤ

ਕਿਸ਼ਨਗੜ੍ਹ, 2 ਅਪ੍ਰੈਲ (ਹੁਸਨ ਲਾਲ) - ਨਜ਼ਦੀਕੀ ਪਿੰਡ ਕਰਾੜੀ ਵਿਖੇ ਪਿੰਡ ਵਿਚ ਸਥਿਤ ਛੱਪੜ 'ਚ ਡਿਗਣ ਕਾਰਨ 32 ਸਾਲਾ ਨੌਜਵਾਨ ਨਰਿੰਦਰ ਸੁਰੀਲਾ ਦੀ ਮੌਤ ਹੋ ਗਈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਤਿੰਨ ਦਿਨ ਬਾਅਦ ਮਿਲਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਲਾਸ਼ ਨੂੰ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ਉਤੇ ਸਥਿਤ ਅੱਡਾ ਬਿਆਸ ਪਿੰਡ ਵਿਖੇ ਰੱਖ ਕੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾ ਦਿੱਤਾ। ਇਸ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਇਸੇ ਛੱਪੜ ਵਿਚ ਮੋਟਰਸਾਈਕਲ ਤੋਂ ਡਿੱਗ ਗਿਆ ਸੀ ਤੇ ਉਸਦੀ ਵੀ ਇਸੇ ਛੱਪੜ ਵਿਚ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ