ਪ੍ਰਧਾਨ ਮੰਤਰੀ ਮੋਦੀ ਵਿਰੁੱਧ 'ਅੱਤਵਾਦੀ' ਟਿੱਪਣੀ 'ਤੇ ਮੱਲਿਕਅਰਜੁਨ ਖੜਗੇ ਨੂੰ ਚੋਣ ਕਮਿਸ਼ਨ ਵਲੋਂ 24 ਘੰਟੇ ਦਾ ਅਲਟੀਮੇਟਮ
ਨਵੀਂ ਦਿੱਲੀ [ਭਾਰਤ], 22 ਅਪ੍ਰੈਲ-ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ 24 ਘੰਟਿਆਂ ਦਾ ਸਖ਼ਤ ਅਲਟੀਮੇਟਮ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਤੋਂ ਤਾਮਿਲਨਾਡੂ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੀ ਗਈ ਉਨ੍ਹਾਂ ਦੀ ਵਿਵਾਦਪੂਰਨ "ਅੱਤਵਾਦੀ" ਟਿੱਪਣੀ ਲਈ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਭਾਜਪਾ ਦੇ ਇਕ ਉੱਚ ਪੱਧਰੀ ਵਫ਼ਦ, ਜਿਸ ਵਿਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਿਰੇਨ ਰਿਜੀਜੂ ਸ਼ਾਮਲ ਹਨ, ਨੇ ਕਮਿਸ਼ਨ ਨਾਲ ਮੁਲਾਕਾਤ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਲਈ "ਸਖ਼ਤ ਕਾਰਵਾਈ" ਦੀ ਮੰਗ ਕਰਨ ਤੋਂ ਬਾਅਦ ਚੁੱਕਿਆ ਹੈ।
ਅਲਟੀਮੇਟਮ ਦਾ ਸਮਾਂ ਬਹੁਤ ਮਹੱਤਵਪੂਰਨ ਹੈ, ਕਿਉਂਕਿ ਤਾਮਿਲਨਾਡੂ ਵਿਚ 23 ਅਪ੍ਰੈਲ, 2026 ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੁਆਈਆਂ ਜਾ ਰਹੀਆਂ ਹਨ ।
ਤਾਮਿਲਨਾਡੂ ਵਿਚ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਪ੍ਰਧਾਨ ਨੇ ਭਾਜਪਾ ਦਾ ਸਮਰਥਨ ਕਰਨ ਲਈ ਏ.ਆਈ.ਏ.ਡੀ.ਐਮ.ਕੇ ਦੀ ਆਲੋਚਨਾ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਕਥਿਤ ਟਿੱਪਣੀ ਕੀਤੀ ਸੀ ।
ਇਸ ਪੂਰੇ ਮਾਮਲੇ 'ਤੇ ਵੱਖੋ ਵੱਖ ਨੇਤਾਵਾਂ ਵੱਲੋਂ ਵੱਖੋ ਵੱਖ ਪ੍ਰਤੀਕਰਮ ਆ ਰਹੇ ਹਨ ।
;
;
;
;
;
;
;
;