JALANDHAR WEATHER

ਆੜ੍ਹਤੀਆਂ ਵਲੋਂ ਕਣਕ ਦੀ ਫਸਲ 1 ਏਕੜ ਦੀ 26 ਕੁਇੰਟਲ ਆਨਲਾਈਨ ਆਈਡੀ 'ਤੇ ਸਮਰੱਥਾ ਵਧਾਉਣ ਦੀ ਮੰਗ

ਮੰਡੀ ਲਾਧੂਕਾ (ਫ਼ਾਜ਼ਿਲਕਾ), 19 ਅਪ੍ਰੈਲ ( ਮਨਪ੍ਰੀਤ ਸਿੰਘ ਸੈਣੀ) - ਮੰਡੀ ਲਾਧੂਕਾ ਦੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਅਮਨੀਸ ਮਹਿਤਾ ਤੇ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਪੰਜਾਬ ਸਰਕਾਰ ਵਲੋਂ ਕਣਕ ਦੀ ਫ਼ਸਲ ਵੇਚਣ ਲਈ ਕਿਸਾਨਾਂ ਦੀਆਂ ਆਨਲਾਈਨ ਆਈਡੀਆਂ ਆੜ੍ਹਤੀਆਂ ਵਲੋਂ ਬਣਾਈਆਂ ਗਈਆਂ ਹਨ, ਉਨ੍ਹਾਂ ਆਈਡੀਆਂ ਦੇ ਮੁਤਾਬਕ ਕਿਸਾਨਾਂ ਦੀ 1 ਕਿੱਲੇ ਦੀ ਫ਼ਸਲ 21 ਕੁਇੰਟਲ ਹੀ ਵਿੱਕ ਰਹੀ ਹੈ ਜੋ ਕਿ ਇਸ ਸੀਜ਼ਨ ਕਣਕ ਦੀ ਫ਼ਸਲ ਦਾ ਝਾੜ ਇਕ ਕਿੱਲੇ ਦਾ 65 ਮਣ ਨਿਕਲ ਰਿਹਾ ਹੈ ਤੇ ਇਸ ਮੁਤਾਬਕ ਕਿਸਾਨ ਦੀ ਕਣਕ ਦੀ ਫ਼ਸਲ ਇਕ ਕਿੱਲੇ ਦੀ 26 ਕੁਇੰਟਲ ਨਿਕਲ ਰਹੀ ਹੈ।ਪੰਜਾਬ ਸਰਕਾਰ ਵਲੋਂ ਜੋ ਆਈਡੀ ਬਣਾਈ ਗਈ ਹੈ, ਉਸ ਮੁਤਾਬਕ ਆਨਲਾਈਨ ਕੰਪਿਊਟਰ 21 ਕੁਇੰਟਲ ਹੀ ਚੱਕ ਰਿਹਾ ਹੈ । ਬਾਕੀ ਦੀ ਫ਼ਸਲ ਕਿਸਾਨ ਕਿੱਥੇ ਵੇਚਣ। ਇਸ ਮੌਕੇ 'ਤੇ ਮੰਡੀ ਲਾਧੂਕਾ ਦੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਆਈਡੀ ਮੁਤਾਬਕ ਜੋ ਕਿਸਾਨ ਦੀ ਫ਼ਸਲ 1 ਏਕੜ ਦੀ 21 ਕੁਇੰਟਲ ਕੰਪਿਊਟਰ ਚੱਕ ਰਹੇ ਹਨ, ਉਸ ਦੀ ਕੰਪੈਸਟੀ ਵਧਾਕੇ 26 ਕੁਇੰਟਲ ਪ੍ਰਤੀ ਕਿੱਲਾ ਕੀਤੀ ਜਾਵੇ ਤਾਂ ਜੋ ਆੜ੍ਹਤੀਆਂ ਤੇ ਕਿਸਾਨ ਭਰਾਵਾਂ ਨੂੰ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ