JALANDHAR WEATHER

ਲਖਨਊ ਦੇ ਵਿਕਾਸ ਨਗਰ ਦੀਆਂ ਝੁੱਗੀਆਂ ਵਿਚ ਭਿਆਨਕ ਲੱਗੀ ਅੱਗ

ਲਖਨਊ, 15 ਅਪ੍ਰੈਲ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿਕਾਸ ਨਗਰ ਥਾਣਾ ਖੇਤਰ ਦੀਆਂ ਝੁੱਗੀਆਂ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਤੱਕ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਝੁੱਗੀਆਂ ਵਿਚ ਸਟੋਰ ਕੀਤੇ ਗੈਸ ਸਿਲੰਡਰ ਇਕ ਤੋਂ ਬਾਅਦ ਇਕ ਫਟ ਗਏ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਕਰ ਰਹੀਆਂ ਹਨ। ਇਹ ਘਟਨਾ ਟੇਢੀ ਖੱਡ ਦੇ ਨੇੜੇ ਵਾਪਰੀ।

ਲਖਨਊ ਦੇ ਵਿਕਾਸ ਨਗਰ ਵਿਚ ਮਾਰੂਤੀ ਸੁਜ਼ੂਕੀ ਸ਼ੋਅਰੂਮ ਦੇ ਨੇੜੇ ਇਕ ਝੁੱਗੀ ਵਿਚ ਸ਼ਾਮ 5:30 ਵਜੇ ਦੇ ਕਰੀਬ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਸਾਵਧਾਨੀ ਵਜੋਂ, ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਆਵਾਜਾਈ ਨੂੰ ਮੋੜ ਦਿੱਤਾ ਗਿਆ, ਜਿਸ ਕਾਰਨ ਦਿੱਲੀ ਰੋਡ 'ਤੇ ਟ੍ਰੈਫਿਕ ਜਾਮ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ