JALANDHAR WEATHER

ਫ਼ਾਜ਼ਿਲਕਾ ਦੇ ਵਿਦਿਆਰਥੀ ਵੈਭਵ ਅਰੋੜਾ ਨੇ ਸੀ.ਬੀ.ਐਸ.ਈ. 10ਵੀਂ ਵਿਚ ਮਾਰੀ ਬਾਜ਼ੀ, ਦੇਸ਼ ਦੀ ਟੌਪ ਲਿਸਟ ਵਿਚ ਸ਼ਾਮਿਲ

ਫ਼ਾਜ਼ਿਲਕਾ,15 ਅਪ੍ਰੈਲ (ਪ੍ਰਦੀਪ ਕੁਮਾਰ):- ਕੇਂਦਰੀ ਬੋਰਡ ਆਫ ਸਕੈਂਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਫ਼ਾਜ਼ਿਲਕਾ ਦੇ ਹੋਣਹਾਰ ਵਿਦਿਆਰਥੀ ਵੈਭਵ ਅਰੋੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਵਿਚੋਂ 100 ਅੰਕ ਹਾਸਿਲ ਕੀਤੇ ਹਨ। ਇਸ ਉਪਲਬਧੀ ਨਾਲ ਵੈਭਵ ਦਾ ਨਾਂਅ ਦੇਸ਼ ਦੀ ਪਹਿਲੀ ਰੈਂਕ ਵਾਲੀ ਲਿਸਟ ਵਿਚ ਸ਼ਾਮਿਲ ਹੋ ਗਿਆ ਹੈ। ਵੈਭਵ ਅਰੋੜਾ ਫ਼ਾਜ਼ਿਲਕਾ ਦੇ ਹੋਲੀ ਹਾਰਟ ਸਕੂਲ ਦਾ ਵਿਦਿਆਰਥੀ ਹੈ ਅਤੇ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਖ਼ਾਸ ਗੱਲ ਇਹ ਰਹੀ ਕਿ ਵੈਭਵ ਨੇ ਬਿਨਾਂ ਕਿਸੇ ਟਿਊਸ਼ਨ ਦੇ ਇਹ ਵੱਡਾ ਮੁਕਾਮ ਹਾਸਿਲ ਕੀਤਾ, ਜੋ ਹੋਰ ਵਿਦਿਆਰਥੀਆਂ ਲਈ ਇਕ ਪ੍ਰੇਰਣਾ ਬਣ ਗਿਆ ਹੈ।

ਵੈਭਵ ਦੇ ਮਾਤਾ-ਪਿਤਾ ਦੋਵੇਂ ਹੀ ਅਧਿਆਪਕ ਹਨ, ਜਿਨ੍ਹਾਂ ਨੇ ਉਸ ਦੀ ਪੜ੍ਹਾਈ ਵਿਚ ਪੂਰਾ ਸਹਿਯੋਗ ਦਿੱਤਾ। ਨਤੀਜੇ ਆਉਣ ਨਾਲ ਹੀ ਘਰ ਅਤੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਅਧਿਆਪਕਾਂ ਅਤੇ ਸਟਾਫ ਵਲੋਂ ਵੈਭਵ ਦਾ ਮੂੰਹ ਮਿੱਠਾ ਕਰਵਾ ਕੇ ਉਸ ਦੀ ਇਸ ਕਾਮਯਾਬੀ ਨੂੰ ਮਨਾਇਆ ਗਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵੈਭਵ ਦੀ ਇਸ ਉਪਲਬਧੀ ਨਾਲ ਨਾ ਸਿਰਫ ਸਕੂਲ, ਸਗੋਂ ਪੂਰੇ ਪੰਜਾਬ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵੈਭਵ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਹੋਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ