ਤੇਜ਼ ਰਫ਼ਤਾਰ ਕਾਰ ਖ਼ੇਤਾਂ 'ਚ ਪਲਟੀ
ਭੁਲੱਥ, (ਕਪੂਰਥਲਾ), 6 ਅਪ੍ਰੈਲ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਤੋਂ ਭੁਲੱਥ ਰੋਡ ਲੁੱਕ ਪਲਾਟ ਦੇ ਨਜ਼ਦੀਕ ਇਕ ਚਿੱਟੇ ਰੰਗ ਦੀ ਬਰੀਜ਼ਾ ਗੱਡੀ ਖੇਤਾਂ ਵਿਚ ਪਲਟ ਗਈ। ਪਲਾਟ ’ਤੇ ਕੰਮ ਕਰਦੇ ਕੁਝ ਵਿਅਕਤੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਇਹ ਗੱਡੀ ਨੰਬਰ ਪੀ. ਬੀ. 57 ਸੀ. 6008 ,ਜੋ ਰਾਏਪੁਰ ਪੀਰ ਬਖਸ਼ ਵਾਲਾ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਦੋਂ ਉਹ ਲੁਕ ਪਲਾਟ ਦੇ ਨਜ਼ਦੀਕ ਪੁੱਜੀ ਤਾਂ ਬੇਕਾਬੂ ਹੋਣ ਕਰਕੇ ਸੜਕ ਦੇ ਨਾਲ ਲੱਗਦੇ ਖੇਤਾਂ ਵਿਚ ਪਲਟ ਗਈ, ਜਿਸ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗੱਡੀ ਚਾਲਕ ਦਾ ਪਤਾ ਨਹੀਂ ਲੱਗ ਸਕਿਆ ਸੀ।
;
;
;
;
;
;
;