ਖੜ੍ਹੀਆਂ ਸਵਾਰੀਆਂ ’ਤੇ ਚੜ੍ਹੀ ਕਾਰ, 1 ਦੀ ਮੌਤ, 3 ਜ਼ਖ਼ਮੀ
ਬਟਾਲਾ, 4 ਅਪ੍ਰੈਲ (ਰਾਕੇਸ਼ ਰੇਖੀ)-ਅੰਮ੍ਰਿਤਸਰ-ਪਠਾਨਕੋਟ ਹਾਈਵੇਅ ’ਤੇ ਬੀਤੀ ਰਾਤ ਹੋਏ ਸੜਕ ਹਾਦਸੇ ਵਿਚ ਬੱਸ ਸਵਾਰ 1 ਵਿਅਕਤੀ ਦੀ ਮੌਤ ਅਤੇ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪੀੜਤ ਯਾਤਰੀ ਬੈਂਗਲੁਰੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰਾਤ ਬੱਸ ਪੰਕਚਰ ਹੋਣ ਕਾਰਨ ਇਸਦੀਆਂ ਸਵਾਰੀਆਂ ਸੜਕ ’ਤੇ ਖੜ੍ਹੀਆਂ ਸਨ ਕਿ ਇਕ ਤੇਜ਼ ਰਫ਼ਤਾਰ ਕਾਰ ਉਨ੍ਹਾਂ ਉਪਰ ਚੜ੍ਹ ਗਈ।
;
;
;
;
;
;
;
;