JALANDHAR WEATHER

ਕੁਆਲਾਲੰਪੁਰ ਪੁੱਜੇ ਜਥੇਦਾਰ ਗੜਗੱਜ ਦਾ ਸਿੱਖ ਸੰਗਤਾਂ ਨੇ ਕੀਤਾ ਸਵਾਗਤ

ਅੰਮ੍ਰਿਤਸਰ, 4 ਅਪ੍ਰੈਲ (ਜਸਵੰਤ ਸਿੰਘ ਜੱਸ)- ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਤੋਂ ਦੋ ਦਿਨਾਂ ਲਈ ਮਲੇਸ਼ੀਆ ਦੇ ਦੌਰੇ ਲਈ ਪਹੁੰਚੇ ਹਨ। ਅੱਜ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ਉੱਤੇ ਪੁੱਜਣ ਮੌਕੇ ਸਥਾਨਕ ਸਿੱਖ ਸੰਗਤ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪ ਕੇ ਭਰਵਾਂ ਸੁਆਗਤ ਕੀਤਾ।

ਇਸ ਦੌਰੇ ਮੌਕੇ ਜਥੇਦਾਰ ਗੜਗੱਜ ਸਿੱਖ ਨੌਜਵਾਨ ਸਭਾ ਮਲੇਸ਼ੀਆ ਅਤੇ ਤੱਤ ਖ਼ਾਲਸਾ ਦੀਵਾਨ ਸੇਲਾਨਗੋਰ ਵਲੋਂ ਸਾਂਝੇ ਤੌਰ ਉੱਤੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਕਰਨਗੇ। ਜਥੇਦਾਰ ਗੜਗੱਜ 4 ਅਤੇ 5 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਤੱਤ ਖ਼ਾਲਸਾ ਦੀਵਾਨ ਸੇਲਾਨਗੋਰ ਵਿਖੇ ਦੋ ਦਿਨ ਗੁਰਮਤਿ ਸਮਾਗਮ ਵਿਚ ਸੰਧਿਆ ਵੇਲੇ ਸ਼ਮੂਲੀਅਤ ਉਪਰੰਤ 6 ਅਪ੍ਰੈਲ ਨੂੰ ਭਾਰਤ ਵਾਪਸ ਪਰਤਣਗੇ। ਇਸ ਮੌਕੇ ਸ. ਬਲਦੇਵ ਸਿੰਘ ਭੋਲੇਕੇ ਨਿੱਜੀ ਸਹਾਇਕ ਸਿੰਘ ਸਾਹਿਬ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੇਖਕ ਸ. ਜਸਕਰਨ ਸਿੰਘ, ਮਲੇਸ਼ੀਆ ਦੀ ਸੰਗਤ ਵਿੱਚੋਂ ਸ. ਅਵਤਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਪੇਤਾਲਿੰਗ ਜਯਾ, ਸ. ਪਰਮਜੀਤ ਸਿੰਘ ਜਥੇਦਾਰ ਸਿੱਖ ਨੌਜਵਾਨ ਸਭਾ ਮਲੇਸ਼ੀਆ, ਸ. ਮਨਜੀਤ ਸਿੰਘ, ਸ. ਸੁਰਜੀਤ ਸਿੰਘ, ਸ. ਹਰਜੀਤ ਸਿੰਘ, ਸ. ਅਜੀਤ ਸਿੰਘ, ਸ. ਗੁਰਪਾਲ ਸਿੰਘ, ਸ. ਰੇਸ਼ਮ ਸਿੰਘ, ਸ. ਹਰਮੀਤ ਸਿੰਘ, ਸ. ਰਮਨਦੀਪ ਸਿੰਘ ਸੋਨੂ ਆਦਿ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ