ਬੀਤੇ ਦਿਨ ਵਾਪਰੀ ਘਟਨਾ ਸੀ ਮੰਦਭਾਗੀ- ਅਸ਼ਵਨੀ ਸ਼ਰਮਾ
ਚੰਡੀਗੜ੍ਹ, 2 ਅਪ੍ਰੈਲ- ਚੰਡੀਗੜ੍ਹ ਭਾਜਪਾ ਦਫ਼ਤਰ ਵਿਖੇ ਹੋਏ ਧਮਾਕੇ ਸੰਬੰਧੀ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਮਲਾਵਰਾਂ ਵਲੋਂ ਨੀਲੇ ਰੰਗ ਦਾ ਗ੍ਰਨੇਡ ਸੁੱਟਿਆ ਗਿਆ ਤੇ ਉਹ ਦਫ਼ਤਰ ਦੇ ਅੰਦਰ ਗ੍ਰਨੇਡ ਸੁੱਟਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਦੋ ਅਣ-ਪਛਾਤੇ ਇਹ ਹਮਲਾ ਕਰਕੇ ਫ਼ਰਾਰ ਹੋ ਗਏ ਤੇ ਉਨ੍ਹਾਂ ਆਪ ਦੀ ਇਸ ਦੀ ਵੀਡੀਓ ਵੀ ਬਣਾਈ। ਉਨ੍ਹਾਂ ਕਿਹਾ ਕਿ ਕੱਲ੍ਹ ਦੀਆਂ ਘਟਨਾਵਾਂ ਮੰਦਭਾਗੀਆਂ ਸਨ। ਪੰਜਾਬ ਦੇ ਮੁੱਖ ਮੰਤਰੀ ਦੀ ਇਸ ਤੋਂ ਬਾਅਦ ਦੀ ਪ੍ਰਤੀਕਿਰਿਆ ਹੋਰ ਵੀ ਮੰਦਭਾਗੀ ਸੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਦਫ਼ਤਰ ਵਿਚ ਕਈ ਭਾਜਪਾ ਆਗੂ ਰਹਿੰਦੇ ਹਨ ਅਤੇ ਉੱਪਰ ਇਕ ਰਿਹਾਇਸ਼ੀ ਇਲਾਕਾ ਵੀ ਹੈ।
ਇਹ ਪੰਜਾਬ ਭਾਜਪਾ ਦਫ਼ਤਰ ਹੈ, ਜਿਸਦੀ ਸੁਰੱਖਿਆ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ। ਚਾਰ ਪੰਜਾਬ ਪੁਲਿਸ ਅਤੇ ਚਾਰ ਹੋਮ ਗਾਰਡ ਕਰਮਚਾਰੀ ਉੱਥੇ ਤਾਇਨਾਤ ਹਨ, ਜਦੋਂ ਕਿ ਵਾਧੂ ਸੁਰੱਖਿਆ ਲਈ ਸੀ.ਆਰ.ਪੀ.ਐਫ. ਮੌਜੂਦ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਵਿਚ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ।
;
;
;
;
;
;
;
;