JALANDHAR WEATHER

ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ

ਨਵੀਂ ਦਿੱਲੀ, 1 ਅਪ੍ਰੈਲ- 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਅੱਜ ਤੋਂ ਮਹਿੰਗਾ ਹੋ ਜਾਵੇਗਾ। ਦਿੱਲੀ ਵਿਚ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਵਿਚ 195.50 ਰੁਪਏ ਅਤੇ ਕੋਲਕਾਤਾ ਵਿਚ 218 ਰੁਪਏ ਦਾ ਵਾਧਾ ਹੋਇਆ ਹੈ, ਜੋ ਅੱਜ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਤੇਲ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰਾਂ ਦੀ ਕੀਮਤ ’ਚ ਵਾਧਾ ਕੀਤਾ ਹੈ। 19 ਕਿਲੋਗ੍ਰਾਮ ਵਾਲੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ ਵਾਧੇ ਦੇ ਨਾਲ ਇਹ ਸਿਲੰਡਰ ਅੱਜ, 1 ਅਪ੍ਰੈਲ ਤੋਂ ਦਿੱਲੀ ਵਿਚ 2078.50 ਰੁਪਏ ਵਿਚ ਉਪਲਬਧ ਹੋਵੇਗਾ।

5 ਕਿਲੋਗ੍ਰਾਮ ਐਫ.ਟੀ.ਐਲ. (ਮੁਫ਼ਤ ਵਪਾਰ ਐਲਪੀਜੀ) ਸਿਲੰਡਰ ਦੀ ਕੀਮਤ ਅੱਜ ਤੋਂ 549 ਰੁਪਏ ਪ੍ਰਤੀ ਰੀਫਿਲ ਹੋਵੇਗੀ, ਜਿਸ ਦੀ ਕੀਮਤ ਵਿਚ 51 ਰੁਪਏ ਦਾ ਵਾਧਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ