JALANDHAR WEATHER

ਰੂਸੀ ਫੌਜੀ ਜਹਾਜ਼ ਕਰੀਮੀਆ ਵਿਚ ਹਾਦਸਾਗ੍ਰਸਤ

ਮਾਸਕੋ, 1 ਅਪ੍ਰੈਲ- ਬੀਤੇ ਦਿਨ ਕਰੀਮੀਆ ਵਿਚ ਇਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ ਏ.ਐਨ.26 ਹਾਦਸਾਗ੍ਰਸਤ ਹੋ ਗਿਆ। ਇਸ ਵਿਚ 23 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਹਾਜ਼ ਦਾ ਪਹਿਲਾਂ ਸੰਪਰਕ ਟੁੱਟ ਗਿਆ ਅਤੇ ਬਾਅਦ ਵਿਚ ਇਹ ਇਕ ਚੱਟਾਨ ਨਾਲ ਟਕਰਾ ਗਿਆ।

ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਸੀ। ਇਸ ਦੀ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਤੇ ਜਾਂਚ ਜਾਰੀ ਹੈ। ਏ.ਐਨ.-26 ਸੋਵੀਅਤ ਯੁੱਗ ਦਾ ਇਕ ਫੌਜੀ ਟਰਾਂਸਪੋਰਟ ਜਹਾਜ਼ ਹੈ ਜੋ ਐਂਟੋਨੋਵ ਕੰਪਨੀ ਦੁਆਰਾ ਬਣਾਇਆ ਗਿਆ ਸੀ ਤੇ ਇਸ ਦੀ ਪਹਿਲੀ ਉਡਾਣ 1969 ਵਿਚ ਹੋਈ ਸੀ।

ਇਸ ਦੀ ਵਰਤੋਂ ਫੌਜਾਂ, ਹਥਿਆਰਾਂ ਅਤੇ ਫੌਜੀ ਉਪਕਰਣਾਂ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਹ ਇਕ ਸਮੇਂ ਵਿਚ ਦਰਜਨਾਂ ਸੈਨਿਕਾਂ ਜਾਂ ਭਾਰੀ ਮਾਲ ਨੂੰ ਲਿਜਾ ਸਕਦਾ ਹੈ।

ਬੁੱਧਵਾਰ ਸਵੇਰੇ ਆਈਆਂ ਰਿਪੋਰਟਾਂ ਦੇ ਅਨੁਸਾਰ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:00 ਵਜੇ (1500 GMT) ਕਰੀਮੀਆ ਦੇ ਉਪਰੋਂ ਉਡਾਣ ਭਰਦੇ ਸਮੇਂ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ ਤੇ ਉਸ ਤੋਂ ਬਾਅਦ ਇਸ ਦੇ ਹਾਦਸਾਗ੍ਰਸਤ ਹੋਣ ਸੰਬੰਧੀ ਖ਼ਬਰ ਸਾਹਮਣੇ ਆਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ