ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ, ਦੋ ਜ਼ਖ਼ਮੀ
ਮਮਦੋਟ,(ਫ਼ਿਰੋਜ਼ਪੁਰ), 31 ਮਾਰਚ (ਗੁਰਿੰਦਰ ਸਿੰਘ/ਰਾਜਿੰਦਰ ਸਿੰਘ ਹਾਂਡਾ)- ਬੰਦੇ ਖਾਣੀ ਸੜਕ ਦੇ ਨਾਮ ਨਾਲ ਜਾਣੀ ਜਾਂਦੀ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਮਮਦੋਟ- ਖਾਈ ਟੀ ਪੁਆਇੰਟ ਦੇ ਨਜ਼ਦੀਕ ਬੀਤੀ ਅੱਧੀ ਰਾਤ ਨੂੰ ਵਾਪਰੇ ਹਾਦਸੇ ਵਿਚ ਕਾਰ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਹੈ,ਜਦਕਿ 2 ਨੌਜਵਾਨ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਐਸ.ਐਸ.ਪੀ. ਦਫ਼ਤਰ ਸਾਹਮਣੇ ਚੱਲ ਰਹੇ ਧਰਨੇ ਵਿਚ ਸ਼ਾਮਿਲ ਹੋ ਕੇ ਬੀਤੀ ਰਾਤ 11 ਵਜੇ ਦੇ ਕਰੀਬ ਤਿੰਨ ਨੌਜਵਾਨ ਕਾਰ ਰਾਹੀਂ ਆਪਣੇ ਪਿੰਡ ਝੋਕ ਨੋਧ ਸਿੰਘ ਨੂੰ ਪਰਤ ਰਹੇ ਸਨ ਕਿ ਮਮਦੋਟ-ਖਾਈ ਟੀ ਪੁਆਇੰਟ ਨਜ਼ਦੀਕ ਉਨ੍ਹਾਂ ਦੀ ਕਾਰ ਨੂੰ ਕਿਸੇ ਅਣ-ਪਛਾਤੇ ਵਾਹਨ ਵਲੋਂ ਫੇਟ ਮਾਰ ਦੇਣ ਨਾਲ ਕਾਰ ਸੰਤੁਲਨ ਗਵਾ ਕੇ ਖੇਤਾਂ ਵਿਚ ਜਾ ਪਲਟੀ। ਇਸ ਹਾਦਸੇ ਵਿਚ ਪਾਹੁਲਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਝੋਕ ਨੋਧ ਸਿੰਘ ਉਮਰ ਕਰੀਬ 25 ਸਾਲ ਦੀ ਮੌਤ ਗਈ ਗਈ, ਜਦਕਿ ਰਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਝੋਕ ਨੋਧ ਸਿੰਘ ਅਤੇ ਜਸ਼ਨ ਪਿੰਡ ਟਿੱਬੀ ਜ਼ਖ਼ਮੀ ਹੋ ਗਏ ।
;
;
;
;
;
;
;
;
;