ਟਰਾਲੀ ਨਾਲ ਟਕਰਾਈ ਐਕਟਿਵਾ, ਨੌਜਵਾਨ ਦੀ ਮੌਤ
ਪੰਜਗਰਾਈਂ ਕਲਾਂ (ਫਰੀਦਕੋਟ),31 ਮਾਰਚ (ਸੁਖਮੰਦਰ ਸਿੰਘ ਬਰਾੜ) - ਅੱਜ ਤੜਕਸਾਰ ਲਗਭਗ 5:30 ਵਜੇ ਪੰਜਗਰਾਈਂ ਕਲਾਂ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਹੜ ਸਿੰਘ (32) ਪੁੱਤਰ ਗੁਲਜਾਰ ਸਿੰਘ ਵਾਸੀ ਪੰਜਗਰਾਈਂ ਕਲਾਂ ਆਪਣੀ ਐਕਟਿਵਾ ਸਕੂਟਰੀ (ਪੀ ਬੀ 04X 0928) ’ਤੇ ਆਪਣੀ ਭੈਣ ਅਮਰਜੀਤ ਕੌਰ ਸਮੇਤ ਕੋਟਕਪੂਰਾ ਨੂੰ ਜਾ ਰਿਹਾ ਸੀ ਤੇ ਪਿੰਡ ਤੋਂ ਬਾਹਰਵਾਰ ਮੋਗਾ - ਕੋਟਕਪੂਰਾ ਸੜਕ ਦੇ ਕਿਨਾਰੇ ਖੜ੍ਹੇ ਟਰੈਕਟਰ - ਟਰਾਲੀ (PB06Q9152) ਨਾਲ ਜਾ ਟਕਰਾਇਆ। ਟਰਾਲੀ ਨਾਲ ਟਕਰਾਉਣ ’ਤੇ ਬੋਹੜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਸਦੀ ਦੀ ਭੈਣ ਅਮਰਜੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ,ਜਿਸ ਨੂੰ ਸਿਵਲ ਹਸਪਤਾਲ ਕੋਟਕਪੂਰਾ ਪਹੁੰਚਾਇਆ ਗਿਆ, ਜਿਥੇ ਉਸ ਦੀ ਦੀ ਹਾਲਤ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਗਿਆ।
ਇਸ ਦੁਖਦਾਈ ਘਟਨਾ ਦਾ ਪਤਾ ਲਗਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟਰੈਕਟਰ ਦੇ ਡਰਾਈਵਰ ਹਰਜਿੰਦਰ ਰਜਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਨੂੰ ਕਾਬੂ ਕਰਕੇ ਘਟਨਾ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ।
;
;
;
;
;
;
;
;