JALANDHAR WEATHER

ਕੌਮੀ ਮਾਰਗ ’ਤੇ ਲਾਸ਼ ਰੱਖ ਕੇ ਕੀਤਾ ਰੋਡ ਜਾਮ

ਹੰਡਿਆਇਆ, 28 ਜਨਵਰੀ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਤੋਂ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਨੂੰ ਜਾ ਰਹੇ ਸਾਈਕਲ ਸਵਾਰ ਨੂੰ ਪਿੱਛੋਂ ਆ ਰਹੀ ਕਾਰ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਸਾਈਕਲ ਸਵਾਰ ਮਲਕੀਤ ਸਿੰਘ ਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਸਬਾ ਨਿਵਾਸੀਆਂ ਵਲੋਂ ਕੌਮੀ ਮਾਰਗ ਨੰ: 7 ਚੰਡੀਗੜ੍ਹ-ਬਠਿੰਡਾ ਉਪਰ ਹੰਡਿਆਇਆ ਵਿਖੇ ਮ੍ਰਿਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰ ਦਿੱਤੀ ਸੀ।

ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਸੀ ਕਿ ਪਹਿਲਾਂ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਇਹ ਧਰਨਾ ਲੱਗਣ ਕਾਰਨ ਡੇਢ ਘੰਟਾ ਸੜਕ ਜਾਮ ਰਹੀ l ਜਿਸ ਕਰ ਕੇ ਸਟੈਂਡਰਡ ਚੌਕ ਹੰਡਿਆਇਆ,ਬਠਿੰਡਾ-ਚੰਡੀਗੜ੍ਹ, ਬਰਨਾਲਾ - ਮਾਨਸਾ ਰੋਡ, ਹੰਡਿਆਇਆ ਰੋਡ, ਮਾਨਸਾ ਰੋਡ ਉੱਪਰ ਲੰਬੀਆਂ ਲੰਬੀਆਂ ਵਹੀਕਲਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਧਰਨੇ ’ਚ ਪਹੁੰਚ ਸਦਰ ਥਾਣਾ ਦੇ ਇੰਚਾਰਜ ਜਗਜੀਤ ਸਿੰਘ, ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਕਾਰ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਧਰਨਾ ਚੁਕਵਾ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ