JALANDHAR WEATHER

ਪ੍ਰਧਾਨ ਮੰਤਰੀ ਵਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ 1 ਫ਼ਰਵਰੀ ਨੂੰ

ਹਲਵਾਰਾ, 28 ਜਨਵਰੀ ( ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਮੁਕੰਮਲ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਫ਼ਰਵਰੀ ਨੂੰ ਵਰਚੁਅਲ ਉਦਘਾਟਨ ਕਰਨਗੇ। ਹਵਾਈ ਅੱਡਾ 2019 ਤੋਂ ਬਣਨਾ ਸ਼ੁਰੂ ਹੋਇਆ ਸੀ। ਮਾਲਵਾ ਖੇਤਰ ’ਚ ਹਵਾਈ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਦੀ ਉਮੀਦ ਹੈ।

ਸਿਵਲ ਟਰਮੀਨਲ ਤੇ ਹੋਰ ਇਮਾਰਤ ਦੀ ਉਸਾਰੀ ਪੂਰੀ ਹੋ ਗਈ ਹੈ। ਹਲਵਾਰਾ ਹਵਾਈ ਅੱਡੇ ਦੇ ਸੀ.ਈ.ਓ. ਜਗੀਰ ਸਿੰਘ ਨੇ ਦੱਸਿਆ ਉਨ੍ਹਾਂ ਦੀ ਪੂਰੀ ਤਿਆਰੀ ਹੈ। ਉਨ੍ਹਾਂ ਦੀ ਟੀਮ ਨੇ ਹਵਾਈ ਅੱਡੇ ਦਾ ਜਾਇਜ਼ਾ ਲੈ ਲਿਆ ਹੈ, ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਲੁਧਿਆਣਾ ਦੇ ਡੀ.ਸੀ. ਹਿਮਾਂਸ਼ੂ ਜੈਨ ਅਤੇ ਪੁਲਿਸ ਜ਼ਿਲਾ ਮੁਖੀ ਡਾਕਟਰ ਅੰਕੁਰ ਗੁਪਤਾ ਸਮੇਤ ਸਾਰੇ ਪੁਲਿਸ ਪ੍ਰਸ਼ਾਸਨ ਤੇ ਹੋਰ ਅਧਿਕਾਰੀਆਂ ਨੂੰ ਏਅਰਪੋਰਟ ’ਤੇ ਉਦਘਾਟਨ ਦੀਆਂ ਰਸਮੀ ਤਿਆਰੀਆਂ ਕਰਨ ਲਈ ਨਿਰਦੇਸ਼ ਦੇ ਦਿੱਤੇ ਹਨ। ਟਰਮੀਨਲ ਦਾ ਉਦਘਾਟਨ ਜੋ ਅਸਲ ’ਚ ਜੁਲਾਈ 2025 ਲਈ ਨਿਰਧਾਰਤ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਏਅਰ ਇੰਡੀਆ ਵਿਸਤਾਰਾ ਨੇ ਪਹਿਲੇ ਪੜਾਅ ’ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ਲਈ ਉਡਾਣਾਂ ਚਲਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਹਵਾਈ ਅੱਡੇ ਨੂੰ "ਅੰਤਰਰਾਸ਼ਟਰੀ" ਵਜੋਂ ਨਾਮਜ਼ਦ ਕੀਤਾ ਗਿਆ ਹੈ, ਪਰ ਇਸ ਤੋਂ ਪਹਿਲ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ