ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ 'ਤੇ ਕਾਂਗਰਸੀ ਨੇਤਾ ਦਿਗਵਜੈ ਸਿੰਘ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ, 28 ਜਨਵਰੀ (ਏ.ਐਨ.ਆਈ.) - ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ 'ਤੇ, ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਅਫਸੋਸ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ, "ਮੈਨੂੰ ਬਹੁਤ ਦੁੱਖ ਹੈ ਕਿ ਅਜੀਤ ਦਾਦਾ ਜੀ ਦਾ ਇਕ ਜਹਾਜ਼ ਹਾਦਸੇ ’ਚ ਦੇਹਾਂਤ ਹੋ ਗਿਆ। ਅਜੀਤ ਪਵਾਰ ਦਾ ਇਕ ਲੰਮਾ ਰਾਜਨੀਤਿਕ ਇਤਿਹਾਸ ਅਤੇ ਤਜਰਬਾ ਹੈ। ਇਹ ਸਾਡੇ ਲਈ ਇਕ ਵੱਡਾ ਝਟਕਾ ਹੈ... ਇਹ ਹਾਦਸਾ ਕਿਉਂ ਹੋਇਆ? ਮੈਨੂੰ ਮਿਲੀ ਮੁੱਢਲੀ ਜਾਣਕਾਰੀ ਦੇ ਅਨੁਸਾਰ, ਤਿੰਨ ਸਾਲ ਪਹਿਲਾਂ ਮੁੰਬਈ ’ਚ ਵੀ ਇਸੇ ਕੰਪਨੀ ਨਾਲ ਸਬੰਧਤ ਇਕ ਅਜਿਹਾ ਹੀ ਹਾਦਸਾ ਵਾਪਰਿਆ ਸੀ... ਡੀ.ਜੀ.ਸੀ.ਏ. ਨੂੰ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ... ਅਸੀਂ ਉਨ੍ਹਾਂ ਦੇ ਸੋਗ ’ਚ ਡੁੱਬੇ ਪਰਿਵਾਰ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।"
;
;
;
;
;
;
;
;