JALANDHAR WEATHER

ਕਾਰ ਸਵਾਰ ਨੇ ਬੇਸਬਾਲ ਮਾਰ ਕੇ ਈ-ਰਿਕਸ਼ਾ ਵਾਲੇ ਦਾ ਕੀਤਾ ਕਤਲ

ਬਟਾਲਾ, 27 ਜਨਵਰੀ (ਸਤਿੰਦਰ ਸਿੰਘ)-ਅੱਜ ਸ਼ਾਮ 6 ਵਜੇ ਦੇ ਕਰੀਬ ਕਾਹਨੂੰਵਾਨ ਰੋਡ ਵਿਖੇ ਇਕ ਰਿਹਾਇਸ਼ੀ ਕਾਲੋਨੀ ਅੰਦਰ ਦਾਖਲ ਹੋ ਕੇ ਕਾਰ ਸਵਾਰ ਵਲੋਂ ਇਕ ਵਿਅਕਤੀ ਦੇ ਸਿਰ ’ਚ ਬੇਸਬਾਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਘਟਨਾ ਸਥਾਨ 'ਤੇ ਪਹੁੰਚੇ ਬਟਾਲਾ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਬਟਾਲਾ ਤੋਂ ਕਾਹਨੂੰਵਾਨ ਰੋਡ ਪਿੰਡ ਉਤੇ ਧੁੱਪਸੜੀ ਨਜ਼ਦੀਕ ਬਸੰਤ ਵਿਹਾਰ ਕਾਲੋਨੀ ਵਿਚ ਇਕ ਸਵਿਫਟ ਕਾਰ ਸਵਾਰ ਸੜਕ ਦੇ ਵਿਚਕਾਰ ਆਪਣੀ ਕਾਰ ਰੋਕ ਕੇ ਖੜ੍ਹਾ ਸੀ ਕਿ ਪਿੱਛੋਂ ਕਾਲੋਨੀ ਦਾ ਰਹਿਣ ਵਾਲਾ ਗੋਰਖ ਨਾਥ ਪੁੱਤਰ ਰਾਜ ਕੁਮਾਰ ਆਪਣਾ ਈ -ਰਿਕਸ਼ਾ ਲੈ ਕੇ ਘਰ ਨੂੰ ਜਾ ਰਿਹਾ ਸੀ ਕਿ ਉਨ੍ਹਾਂ ਦੀ ਆਪਸ ’ਚ ਬਹਿਸਬਾਜ਼ੀ ਹੋ ਗਈ। ਇਹ ਬਹਿਸਬਾਜ਼ੀ ਹੱਥੋਪਾਈ ਤੱਕ ਪਹੁੰਚ ਗਈ ਅਤੇ ਕਾਰ ਸਵਾਰ ਵਿਅਕਤੀ ਨੇ ਕਾਰ ’ਚੋਂ ਇਕ ਬੇਸਬਾਲ ਜਾਂ ਰਾਡ ਵਰਗੀ ਵਸਤੂ ਨਾਲ ਗੋਰਖ ਨਾਥ ਦੇ ਸਿਰ 'ਤੇ ਮਾਰ ਕੇ ਉਸ ਨੂੰ ਖੂਨ ਨਾਲ ਲੱਥ-ਪੱਥ ਕਰ ਦਿੱਤਾ। ਇਹ ਝਗੜਾ ਹੁੰਦਾ ਵੇਖ ਕੇ ਰਾਜ ਕੁਮਾਰ ਅਤੇ ਉਸ ਦਾ ਪਰਿਵਾਰ ਆਪਣੇ ਘਰੋਂ ਬਾਹਰ ਆ ਗਏ। ਉਸ ਕਾਰ ਸਵਾਰ ਨੇ ਰਾਜ ਕੁਮਾਰ ਦੇ ਸਿਰ ’ਤੇ ਬੇਸਬਾਲ ਵਰਗੀ ਚੀਜ਼ ਨਾਲ ਵਾਰ ਕਰ ਦਿੱਤਾ। ਰਾਜ ਕੁਮਾਰ ਦੇ ਸਿਰ ਉੱਪਰ ਡੂੰਘੀ ਸੱਟ ਵੱਜਣ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲੈ ਗਏ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਵਿਖੇ ਲੈਬ ਅਟੈਂਡੈਂਟ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਪੁਲਿਸ ਵਲੋਂ ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਰੱਖਵਾ ਦਿੱਤੀ ਹੈ ਅਤੇ ਮਾਮਲਾ ਦਰਜ ਕਰ ਕੇ ਸੀਸੀਟੀਵੀ ਫੁਟੇਜ ਤੇ ਹੋਰ ਸਾਧਨਾਂ ਦੀ ਮਦਦ ਨਾਲ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ