JALANDHAR WEATHER

ਮੇਲਬਾਕਸਾਂ ’ਚੋਂ ਮੇਲ ਕੱਢਣ ਦੇ ਦੋਸ਼ ਵਿਚ 2 ਪੰਜਾਬੀ ਗ੍ਰਿਫ਼ਤਾਰ

ਕੈਲਗਰੀ, 30 ਅਪ੍ਰੈਲ (ਜਸਜੀਤ ਸਿੰਘ ਧਾਮੀ)- ਕੈਲਗਰੀ ਸ਼ਹਿਰ ਦੇ ਉੱਤਰ-ਪੂਰਬ ਇਲਾਕੇ ਵਿਚ ਸ਼ਰਾਰਤੀ ਅਨਸਰਾਂ ਵਲੋਂ ਮੇਲਬਾਕਸ ਤੋੜਨ ਦੀ ਜਾਂਚ ਤੋਂ ਬਾਅਦ ਕੈਲਗਰੀ ਪੁਲਿਸ ਨੇ 2 ਵਿਅਕਤੀਆਂ ਨੂੰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ | ਅਪ੍ਰੈਲ ਮਹੀਨੇ ਵਿਚ ਸਕਾਈਵਿਊ ਇਲਾਕੇ ਵਿਚ ਕਮਿਊਨਿ ਟੀ ਮੇਲਬਾਕਸਾਂ ਦੇ ਤਾਲੇ ਤੋੜ ਕੇ ਇਹ ਲੋਕ ਡਾਕ ਕੱਢ ਲੈਦੇ ਸਨ। ਪੁਲਿਸ ਨੇ ਟਰੈਫਿਕ ਸਟਾਪ ਦੌਰਾਨ ਇਨ੍ਹਾਂ ਦੋਸ਼ੀਆਂ ਕੋਲੋਂ ਡਾਕ, ਮੇਲਬਾਕਸ ਤੋੜਨ ਵਾਲੇ ਔਜ਼ਾਰਾਂ ਨੂੰ ਦੋਸ਼ੀਆ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ 38 ਤੋਂ ਵੱਧ ਚੋਰੀਆਂ ਕੀਤੀਆ ਹਨ। ਜਾਂਚ ਦੌਰਾਨ ਦੋਸ਼ੀਆਂ ਕੋਲੋਂ ਚੈੱਕ,ਕ੍ਰੈਡਿਟ ਕਾਰਡ ਅਤੇ ਪਛਾਣ ਦਸਤਾਵੇਜ਼ ਵੀ ਮਿਲੇ ਹਨ।

ਦੋਸ਼ੀਆ ਦੀ ਪਹਿਚਾਣ ਕੁਲਵਿੰਦਰ ਸਿੰਘ ਉਮਰ 35 ਸਾਲ ਹਾਲ ਵਾਸੀ ਚੈਸਟਰਮੇਅਰ, ਜਿਸ ’ਤੇ ਡਾਕ ਚੋਰੀ ਦੇ 38 ਦੋਸ਼ ਲੱਗੇ ਹੋਏ ਹਨ। ਇਸੇ ਤਰ੍ਹਾਂ ਦੂਜਾ ਦੋਸ਼ੀ ਜਗਰੂਪ ਸਿੰਘ ਉਮਰ 27 ਸਾਲ ਵਾਸੀ ਕੈਲਗਰੀ ’ਤੇ ਵੀ ਡਾਕ ਚੋਰੀ ਕਰਨ ਦੇ 38 ਦੋਸ਼ ਹਨ। ਇਨ੍ਹਾਂ ਦੋਨੋਂ ’ਤੇ ਪੰਜ ਹਜ਼ਾਰ ਤੋਂ ਘੱਟ ਚੋਰੀ ਜਾਇਦਾਦ ਰੱਖਣ, ਸ਼ਰਾਰਤ ਕਰਨ ਦੇ ਦੋਸ਼, ਮੇਲਬਾਕਸਾਂ ਦੀ ਤੋੜ-ਫੋੜ ਕਰਨ ਦੇ ਦੋਸ਼ ਲੱਗੇ ਹਨ। ਕੈਲਗਰੀ ਪੁਲਿਸ ਦੋਸ਼ੀਆ ਪਾਸੋਂ ਹੋਰ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ