JALANDHAR WEATHER

ਭੇਦ-ਭਰੇ ਹਾਲਾਤ ਵਿਚ ਨੌਜਵਾਨ ਦੀ ਮੌਤ

ਸ਼ੇਰਪੁਰ, ਸੰਗਰੂਰ , 26 ਅਪ੍ਰੈਲ (ਮੇਘ ਰਾਜ ਜੋਸ਼ੀ) - ਸ਼ੇਰਪੁਰ ਦੇ 17 ਸਾਲਾ ਨੌਜਵਾਨ ਦੀ ਭੇਦ-ਭਰੇ ਹਾਲਾਤਾਂ ਵਿਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਪੁੱਤਰ ਸਵ: ਹਰਚਰਨ ਸਿੰਘ, ਵਾਸੀ ਬਰਨਾਲਾ ਰੋਡ ਸ਼ੇਰਪੁਰ, ਨੂੰ ਦੁਪਹਿਰ ਸਮੇਂ ਉਸ ਦੇ ਦੋਸਤ ਘਰੋਂ ਲੈ ਗਏ ਬਾਅਦ ਦੁਪਹਿਰ ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਘਰੇ ਛੱਡ ਗਏ। ਜਦੋਂ ਪਰਿਵਾਰ ਵਲੋਂ ਉਸ ਨੂੰ ਇਲਾਜ ਲ਼ਈ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਮਨਵੀਰ ਸਿੰਘ ਆਪਣੀ ਮਾਤਾ ਦਾ ਇਕਲੌਤਾ ਪੁੱਤਰ ਸੀ , ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ।

 

ਇਸ ਸੰਬੰਧੀ ਥਾਣਾ ਮੁਖੀ ਸ਼ੇਰਪੁਰ ਸਬ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਮਨਵੀਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿਚ ਘਰ ਛੱਡ ਕੇ ਗਏ ਸਨ, ਉਨ੍ਹਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਗੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 105.3(5) ਅਧੀਨ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਤੇ ਬਾਈ ਨੇਮ ਅਤੇ ਕੁਝ ਨਾਮਲੂਮ ਵਿਅਕਤੀ 'ਤੇ ਮਾਮਲਾ ਦਰਜ ਕਰ ਦਿੱਤਾ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ