JALANDHAR WEATHER

ਪਾਕਿਸਤਾਨੀ ਫ਼ੌਜ ਨੇ ਖੈਬਰ ਕਾਰਵਾਈ ਵਿਚ 22 ਅੱਤਵਾਦੀਆਂ ਨੂੰ ਮਾਰਿਆ

ਇਸਲਾਮਾਬਾਦ , 24 ਅਪ੍ਰੈਲ - ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਦੇ ਖੈਬਰ ਜ਼ਿਲ੍ਹੇ ਵਿਚ ਇਕ ਸਾਂਝੇ ਖੁਫੀਆ-ਅਧਾਰਿਤ ਆਪ੍ਰੇਸ਼ਨ ਦੌਰਾਨ 22 ਅੱਤਵਾਦੀਆਂ ਨੂੰ ਮਾਰ ਦਿੱਤਾ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਹਵਾਲੇ ਨਾਲ ਦਿੱਤੀ ਰਿਪੋਰਟ 'ਸਾਗ ਕਿਹਾ ਗਿਆ ਹੈ ਕਿ ਇਸ ਕਾਰਵਾਈ ਦੌਰਾਨ, ਗੋਲੀਬਾਰੀ ਤੋਂ ਬਾਅਦ, ਫਿਤਨਾ-ਅਲ-ਖਵਾਰਿਜ ਨਾਲ ਸੰਬੰਧਿਤ 22 ਖਾਵਾਰਿਜਾਂ ਨੂੰ ਨਰਕ ਵਿਚ ਭੇਜ ਦਿੱਤਾ ਗਿਆ । ਫਿਤਨਾ -ਅਲ -ਖਵਾਰਿਜ ਇਕ ਸ਼ਬਦ ਹੈ ਜੋ ਪਾਕਿਸਤਾਨ ਦੁਆਰਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਲਈ ਵਰਤਿਆ ਜਾਂਦਾ ਹੈ।

ਇਲਾਕੇ ਵਿਚ ਬਾਕੀ ਬਚੇ ਕਿਸੇ ਵੀ ਅਤਿਵਾਦੀ ਨੂੰ ਖ਼ਤਮ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਬਿਆਨ ਦੇ ਅਖੀਰ ਵਿਚ ਕਿਹਾ ਗਿਆ, "ਪਾਕਿਸਤਾਨ ਦੇ ਸੁਰੱਖਿਆ ਬਲ ਅਤਿਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੂਰੀ ਤੇਜ਼ੀ ਨਾਲ ਕਾਰਵਾਈ ਜਾਰੀ ਰੱਖਣਗੇ । ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਖੈਬਰ ਵਿਚ ਸਫਲ ਆਪ੍ਰੇਸ਼ਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਹੈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਅਨੁਸਾਰ, ਵੱਖ-ਵੱਖ ਬਿਆਨਾਂ ਵਿੱਚ ਦੋਵਾਂ ਆਗੂਆਂ ਨੇ 10 ਸਾਲ ਦੇ ਬੱਚੇ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜੋ ਅਤਿਵਾਦੀਆਂ ਦੀ ਅੰਨ੍ਹੇਵਾਹ ਫਾਇਰਿੰਗ ਕਾਰਨ ਮਾਰਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ