JALANDHAR WEATHER

ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, ਨੌਜਵਾਨ ਚਾਲਕ ਦੀ ਮੌਤ,ਇਕ ਜ਼ਖਮੀ

 ਮਾਹਿਲਪੁਰ (ਹੁਸ਼ਿਆਰਪੁਰ), 24 ਅਪ੍ਰੈਲ (ਰਜਿੰਦਰ ਸਿੰਘ) - ਅੱਜ ਮਾਹਿਲਪੁਰ-ਹੁਸ਼ਿਆਰਪੁਰ ਦੇ ਮੁੱਖ ਮਾਰਗ ’ਤੇ ਪਿੰਡ ਮੁੱਖੋਮਜਾਰਾ ਕੋਲ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ ਜਿਸ ਨਾਲ ਕਾਰ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਜਦ ਉਸ ਦਾ ਇਕ ਸਾਥੀ ਗੰਭੀਰ ਜ਼ਖਮੀ ਹੋ ਗਿਆ।
ਮਿ੍ਰਤਕ ਜਸਕਰਨ ਸਿੰਘ ਉਰਫ ਜੱਸਾ (22) ਪਿੰਡ ਜੈਤਪੁਰ ਦਾ ਰਹਿਣ ਵਾਲਾ ਸੀ ਤੇ ਮਹੀਨਾ ਕੁ ਪਹਿਲਾ ਇਟਲੀ ਤੋਂ ਆਇਆ ਹੋਇਆ ਸੀ ਅਤੇ ਕੁਝ ਕੁ ਹਫਤਿਆਂ ਬਾਅਦ ਉਸ ਨੇ ਇਟਲੀ ਚਲਾ ਜਾਣਾ ਸੀ।
ਜ਼ਖਮੀ ਕਰਨ ਸਿੰਘ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਦਾ ਗਿਆ, ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ