JALANDHAR WEATHER

ਗੱਡੀ ਤੇ ਮੋਟਰਸਾਈਕਲ ਵਾਲਿਆਂ ਦੀ ਆਪਸੀ ਤਕਰਾਰ ਤੋਂ ਬਾਅਦ ਚੱਲੀ ਗੋਲੀ

ਜੈਂਤੀਪੁਰ (ਅੰਮ੍ਰਿਤਸਰ), 19 ਅਪ੍ਰੈਲ (ਭੁਪਿੰਦਰ ਸਿੰਘ ਗਿੱਲ) - ਬੀਤੀ ਰਾਤ ਕੱਥੂਨੰਗਲ ਤੇ ਚਵਿੰਡਾ ਦੇਵੀ ਦੀ ਹੱਦ ਕੋਲ ਇਕ ਗੱਡੀ ਤੇ ਇਕ ਮੋਟਰਸਾਈਕਲ ਵਾਲਿਆਂ ਦੀ ਆਪਸੀ ਤਕਰਾਰ ਤੋਂ ਬਾਅਦ ਗੋਲੀ ਚੱਲਣ ਨਾਲ ਇਲਾਕੇ ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਕੁਝ ਲੋਕਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਨੂੰ ਕੱਥੂਨੰਗਲ ਤੇ ਚਵਿੰਡਾ ਦੇਵੀ ਦੇ ਵਿਚਕਾਰ ਦੋ ਧਿਰਾਂ ਦੀ ਆਪਸੀ ਤਕਰਾਰ ਤੋਂ ਬਾਅਦ ਗੋਲੀ ਚੱਲੀ ਜਿਸ 'ਤੇ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਕਿਉਕਿ ਸ਼ਾਮ ਦੇ ਟਾਈਮ ਕੰਮਾਂ ਤੋ ਵਾਪਿਸ ਘਰ ਨੂੰ ਆਉਣ ਵਾਲਿਆਂ ਦਾ ਕਾਫੀ ਆਉਣ ਜਾਣ ਲੱਗਾ ਰਹਿੰਦਾ ਹੈ। ਮੋਟਰਸਾਈਕਲ ਵਾਲਿਆਂ ਨੇ ਗੱਡੀ ਚਾਲਕਾ ਦੀ ਵਲੋ ਚਲਾਈ ਗੋਲੀ ਦਾ ਦੇ ਜਵਾਬ ਦਿੰਦਿਆਂ ਗੱਡੀ ਦੇ ਟਾਇਰ ਵਿਚ ਗੋਲੀ ਮਾਰੀ, ਜਿਸ 'ਤੇ ਗੱਡੀ ਚਾਲਕ ਫਟੇ ਟਾਇਰ ਸਮੇਤ ਗੱਡੀ ਭਜਾ ਕੇ ਲੈ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ