ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਕੇ ਕੀਤੇ ਗਏ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ ਵਿਰੋਧੀ ਧਿਰ ਨੂੰ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 18 ਅਪ੍ਰੈਲ - ਦੇਸ਼ ਨੂੰ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਮੈਂ ਉਨ੍ਹਾਂ ਪਾਰਟੀਆਂ ਨੂੰ ਸਪੱਸ਼ਟ ਤੌਰ 'ਤੇ ਕਹਾਂਗਾ ਜਿਨ੍ਹਾਂ ਨੇ ਕੱਲ੍ਹ ਸੰਸਦ ਵਿਚ ਨਾਰੀ ਸ਼ਕਤੀ ਵੰਦਨ ਸੋਧ ਦਾ ਵਿਰੋਧ ਕੀਤਾ ਸੀ: ਇਹ ਲੋਕ ਮਹਿਲਾ ਸ਼ਕਤੀ ਨੂੰ ਹਲਕੇ ਵਿਚ ਲੈ ਰਹੇ ਹਨ। ਉਹ ਭੁੱਲ ਰਹੇ ਹਨ ਕਿ ਇੱਕੀਵੀਂ ਸਦੀ ਦੀਆਂ ਔਰਤਾਂ ਦੇਸ਼ ਵਿਚ ਵਾਪਰਨ ਵਾਲੀ ਹਰ ਘਟਨਾ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਉਹ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਦੀਆਂ ਹਨ ਅਤੇ ਸੱਚਾਈ ਤੋਂ ਪੂਰੀ ਤਰ੍ਹਾਂ ਜਾਣੂ ਹਨ। ਇਸ ਲਈ, ਵਿਰੋਧੀ ਧਿਰ ਨੂੰ ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਕੇ ਕੀਤੇ ਗਏ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ।"
;
;
;
;
;
;
;
;