JALANDHAR WEATHER

ਮਹਿਲਾ ਰਾਖ਼ਵਾਂਕਰਨ ਤੇ ਹੱਦਬੰਦੀ ’ਤੇ ਅੱਜ ਅਮਿਤ ਸ਼ਾਹ ਦੇਣਗੇ ਜਵਾਬ

ਨਵੀਂ ਦਿੱਲੀ, 17 ਅਪ੍ਰੈਲ- ਅੱਜ ਲੋਕ ਸਭਾ ਵਿਚ ਦੂਜੇ ਦਿਨ ਵੀ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਨਾਲ ਸੰਬੰਧਿਤ ਤਿੰਨ ਬਿੱਲਾਂ 'ਤੇ ਚਰਚਾ ਹੋਵੇਗੀ। ਅਮਿਤ ਸ਼ਾਹ ਜਵਾਬ ਦੇਣਗੇ। ਵੀਰਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਹੱਦਬੰਦੀ ਸੰਬੰਧੀ ਵਿਰੋਧੀ ਧਿਰ ਦੇ ਜਿੰਨੇ ਵੀ ਸਵਾਲ ਹਨ, ਸਾਰੇ ਸਵਾਲਾਂ ਨੂੰ ਕੇਜੀ ਬੱਚਿਆਂ ਵਾਂਗ ਸਮਝਾਉਣਗੇ। ਤਿੰਨਾਂ ਬਿੱਲਾਂ 'ਤੇ ਵੋਟਿੰਗ ਸ਼ਾਮ 4 ਵਜੇ ਹੋਵੇਗੀ।

ਲੋਕ ਸਭਾ ਸਪੀਕਰ ਨੇ ਬਿੱਲਾਂ 'ਤੇ ਚਰਚਾ ਲਈ 15 ਘੰਟੇ ਦਾ ਸਮਾਂ ਦਿੱਤਾ। ਵੀਰਵਾਰ ਨੂੰ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵਾਂ ਦੇ ਸੰਸਦ ਮੈਂਬਰਾਂ ਲਗਭਗ 12 ਘੰਟੇ ਬੋਲੇ। ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਪ੍ਰਿਯੰਕਾ ਗਾਂਧੀ, ਗੌਰਵ ਗੋਗੋਈ ਅਤੇ ਵੇਣੂਗੋਪਾਲ ਨੇ ਬਿੱਲ ਦੇ ਵਿਰੁੱਧ ਬੋਲਿਆ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦੇਸ਼ ਭਰ ਵਿਚ ਸੀਟਾਂ ਵਿਚ ਕਟੌਤੀ ਕੀਤੀ ਜਾਵੇਗੀ, ਜਿਵੇਂ ਕਿ ਅਸਾਮ ਵਿਚ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਵੀ ਲਗਭਗ 35 ਮਿੰਟ ਦਾ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਹੱਦਬੰਦੀ ਵਿਚ ਕਿਸੇ ਵੀ ਰਾਜ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਇਹ ਮੋਦੀ ਦੀ ਗਰੰਟੀ ਅਤੇ ਵਾਅਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ