JALANDHAR WEATHER

ਪਿੰਡ ਰੱਤੋਕੇ 'ਚ ਅਚਾਨਕ ਅੱਗ ਲੱਗਣ ਨਾਲ 22 ਏਕੜ ਕਣਕ ਸੜੀ

ਖੇਮਕਰਨ , 16ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਨਜ਼ਦੀਕ ਪੈਂਦੇ ਸਰਹੱਦੀ ਪਿੰਡ ਰੱਤੋਕੇ ਹਵੇਲੀਆਂ 'ਚ ਅੱਜ ਦੁਪਹਿਰ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦੀ ਕਰੀਬ 22 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ।ਇਲਾਕੇ ਨਜ਼ਦੀਕੀ ਪਿੰਡਾਂ ਵਿਚਲੇ ਕਿਸਾਨਾਂ ਵਲੋਂ ਬੜੀ ਜੱਦੋ ਜਹਿਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ।ਪਰ ਪ੍ਰਸ਼ਾਸਨ ਨੂੰ ਸੂਚਨਾ ਦੇਣ 'ਤੇ ਵੀ ਕੋਈ ਸਰਕਾਰੀ ਅਮਲਾ ਘਟਨਾ ਸਥਾਨ 'ਤੇ ਨਹੀਂ ਪੁੱਜਾ। ਪਿੰਡਾਂ ਵਾਲਿਆਂ ਦੇ ਅਣਥੱਕ ਯਤਨਾਂ ਕਰਕੇ ਅੱਗ 'ਤੇ ਕਾਫ਼ੀ ਕਾਬੂ ਪਾਇਆ ਗਿਆ । ਕਿਸਾਨ ਬਲਵੀਰ ਸਿੰਘ ਭਲਵਾਨ ਦੀ ਕਰੀਬ 5 ਏਕੜ ਤੇ ਉਸ ਦੇ ਭਰਾ ਰਸਾਲ ਸਿੰਘ ਵਲੋਂ ਰਣਜੀਤ ਸਿੰਘ ਪੁੱਤਰ ਕਾਬਲ ਸਿੰਘ ਪਿੰਡ ਚੱਕਵਾਲੀਆ ਨੂੰ ਠੇਕੇ 'ਤੇ ਦਿੱਤੀ ਹੋਈ ਕਰੀਬ 8 ਏਕੜ ਤੇ ਹੋਰ ਕਿਸਾਨਾਂ ਦੀ ਮਿਲਾ ਕੇ ਕੁੱਲ 22 ਏਕੜ ਕਣਕ ਸੜ ਗਈ ਹੈ । ਇਸ ਅੱਗ ਨਾਲ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ