ਅਮਰੀਕਾ ਨਾਲ ਗੱਲਬਾਤ ਲਈ ਪਾਕਿਸਤਾਨ ਪੁੱਜਾ ਈਰਾਨੀ ਵਫ਼ਦ
ਇਸਲਮਾਬਾਦ, 11 ਅਪ੍ਰੈਲ- ਈਰਾਨ ਦਾ ਵਫ਼ਦ ਸ਼ੁੱਕਰਵਾਰ ਦੇਰ ਰਾਤ ਅਮਰੀਕਾ ਨਾਲ ਸ਼ਾਂਤੀ ਗੱਲਬਾਤ ਲਈ ਪਾਕਿਸਤਾਨ ਪਹੁੰਚਿਆ। ਇਸ ਦੀ ਅਗਵਾਈ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਕਰ ਰਹੇ ਹਨ। ਇਸਲਾਮਾਬਾਦ ਪਹੁੰਚਣ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸਾਂਝੀ ਕੀਤੀ। ਇਸ ਵਿਚ ਜਹਾਜ਼ ਦੀਆਂ ਸੀਟਾਂ 'ਤੇ ਚਾਰ ਬੱਚਿਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਤੇ ਹਰੇਕ ਦੇ ਕੋਲ ਇਕ ਸਕੂਲ ਬੈਗ ਅਤੇ ਫੁੱਲ ਹਨ।
28 ਫਰਵਰੀ ਨੂੰ ਯੁੱਧ ਦੇ ਪਹਿਲੇ ਦਿਨ ਈਰਾਨੀ ਸ਼ਹਿਰ ਮਿਨਾਬ ਵਿਚ ਇੱਕ ਪ੍ਰਾਇਮਰੀ ਸਕੂਲ 'ਤੇ ਹਮਲਾ ਕੀਤਾ ਗਿਆ ਸੀ, ਜਿਸ ਵਿਚ ਬੱਚਿਆਂ ਅਤੇ ਸਕੂਲ ਸਟਾਫ਼ ਸਮੇਤ 168 ਲੋਕ ਮਾਰੇ ਗਏ ਸਨ। ਇਸ ਹਮਲੇ ਲਈ ਅਮਰੀਕਾ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਅੱਜ ਰਾਜਧਾਨੀ ਇਸਲਾਮਾਬਾਦ ਵਿਚ ਹੋਣ ਵਾਲੀ ਹੈ। ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਜਲਦੀ ਹੀ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪਹੁੰਚਣਗੇ। ਇਸ ਮੀਟਿੰਗ 'ਤੇ ਦੁਨੀਆ ਭਰ ਦੀਆਂ ਨਜ਼ਰ ਟਿਕੀਆਂ ਹੋਈਆਂ ਹਨ।
;
;
;
;
;
;
;
;