JALANDHAR WEATHER

ਕੁੰਡੀ ਲਾ ਕੇ ਚੱਲ ਰਹੀ ਕਈ ਅਨਾਜ ਮੰਡੀਆਂ ਦੀ ਬਿਜਲੀ ਸਪਲਾਈ

ਰੂੜੇਕੇ ਕਲਾਂ (ਬਰਨਾਲਾ), 10 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)- ਬਰਨਾਲਾ ਦੀ ਅਨਾਜ ਮੰਡੀ ਪੱਖੋ ਕਲਾਂ, ਧੂਰਕੋਟ, ਰੂੜੇਕੇ ਕਲਾਂ ਵਿਖੇ ਕਿਸਾਨਾਂ ਦੀ ਕਣਕ ਦੀ ਫਸਲ ਆ ਚੁੱਕੀ ਹੈ। ਪ੍ਰੰਤੂ ਅਨਾਜ ਮੰਡੀਆਂ ਵਿਚ ਬਿਜਲੀ ਮੀਟਰ ਨਾ ਲੱਗਣ ਕਰਕੇ ਬਿਜਲੀ ਸਪਲਾਈ ਮਾਰਕੀਟ ਕਮੇਟੀ ਤਪਾ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਕੁੰਡੀਆਂ ਲਾ ਕੇ ਚਾਲੂ ਕੀਤੀ ਹੋਈ ਹੈ। ਕਿਸਾਨਾਂ ਅਤੇ ਕਾਮਿਆਂ ਦੇ ਲਈ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸਰਕਾਰ ਅਤੇ ਵਿਭਾਗ ਵਲੋਂ 1 ਅਪ੍ਰੈਲ ਤੋਂ ਅਨਾਜ ਮੰਡੀਆਂ ਵਿਚ ਖ੍ਰੀਦ ਪ੍ਰਬੰਧ ਮੁਕੰਮਲ ਹੋਣ ਦੇ ਦਾਅਵਿਆਂ ਦੀ ਫੂਕ ਨਿਕਲੀ ਪਈ ਹੈ। ਪਾਵਰਕਾਮ ਦੇ ਐਸ.ਸੀ ਬਰਨਾਲਾ ਤੇ ਤਪਾ  ਦੇ ਐਸ.ਡੀ.ਓ. ਜੋਗਾ ਨੇ ਕਿਹਾ ਕਿ ਬਿਜਲੀ ਕੁੰਡੀ ਲਾ ਕੇ ਚਲਾਉਣਾ ਗੈਰ-ਕਾਨੂੰਨੀ ਹੈ। ਚੈਕਿੰਗ ਕਰਕੇ ਬਣਦੀ ਕਾਰਵਾਈ ਕਰ ਰਹੇ ਹਾਂ। ਜਦੋਂ ਇਸ ਸੰਬੰਧੀ ਮਾਰਕੀਟ ਕਮੇਟੀ ਤਪਾ ਦੇ ਸਕੱਤਰ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਮੀਟਰ ਨਾ ਲੱਗਣ ਕਰਕੇ ਕਿਸਾਨਾਂ ਦੀ ਸਹੂਲਤ ਲਈ ਕੁੰਡੀ ਲਾ ਕੇ ਬਿਜਲੀ ਸਪਲਾਈ ਚਾਲੂ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ